ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਚੱਕਾ ਜਾਮ ਹੜਤਾਲ ਵਾਪਸ ਲੈ ਲਈ ਹੈ। ਬੱਸਾਂ ਨੂੰ ਹੁਣ ਰੂਟਾਂ ਤੇ ਰਵਾਨਾ ਕੀਤਾ ਜਾ ਰਿਹਾ ਹੈ। ਯੂਨੀਅਨ ਪੰਜਾਬ ਰੋਡਵੇਜ਼ ਵੱਲੋਂ ਬਟਾਲਾ ਡਿਪੂ ਦੇ ਕੰਡਕਟਰ ਦੀ ਮੁਅੱਤਲੀ ਖ਼ਿਲਾਫ਼ ਹੜਤਾਲ ਕੀਤੀ ਗਈ।
ਮੁਅੱਤਲ ਬੱਸ ਕੰਡਕਟਰ ਪਿਛਲੇ ਕਈ ਦਿਨਾਂ ਤੋਂ ਪਾਣੀ ਵਾਲੀ ਟੈਂਕੀ ‘ਤੇ ਬੈਠਾ ਸੀ, ਜਿਸ ਨੂੰ ਸੋਮਵਾਰ ਦੇਰ ਰਾਤ ਟੈਂਕੀ ਤੋਂ ਉਤਾਰਿਆ ਗਿਆ। ਯੂਨੀਅਨ ਦੀ ਜਲੰਧਰ ਇਕਾਈ ਦੇ ਨਵ-ਨਿਯੁਕਤ ਪ੍ਰਧਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਸਬੰਧਤ ਕੰਡਕਟਰ ਵਿਰੁੱਧ ਕੀਤੀ ਰਿਪੋਰਟ ਨੂੰ ਵੀ ਖਾਰਜ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸੋਮਵਾਰ ਦੁਪਹਿਰ ਨੂੰ ਯੂਨੀਅਨ ਦੇ ਨੁਮਾਇੰਦਿਆਂ ਦੀ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਨਾਲ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਯੂਨੀਅਨ ਨੇ ਕਿਹਾ ਸੀ ਕਿ ਮੀਟਿੰਗ ਬੇਸਿੱਟਾ ਰਹੀ ਅਤੇ ਹੜਤਾਲ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਲੰਧਰ ਤੋਂ ਪਿਛਲੇ 4 ਦਿਨਾਂ ਤੋਂ ਪਨਬੱਸ ਬੱਸਾਂ ਦਾ ਜਾਮ ਲੱਗਾ ਰਿਹਾ ਅਤੇ ਏਅਰਪੋਰਟ ਵੋਲਵੋ ਵੀ ਨਹੀਂ ਚੱਲ ਸਕੀ। ਪਿਛਲੇ 4 ਦਿਨਾਂ ਤੋਂ ਸਰਕਾਰੀ ਬੱਸਾਂ ਦੇ ਹੜਤਾਲ ਕਾਰਨ ਯਾਤਰੀ ਕਾਫੀ ਪ੍ਰੇਸ਼ਾਨ ਸਨ ਅਤੇ ਸਿਰਫ਼ ਪ੍ਰਾਈਵੇਟ ਬੱਸਾਂ ਦੇ ਚੱਲਣ ਕਾਰਨ ਸਵਾਰੀਆਂ ਨੂੰ ਸਫ਼ਰ ਦੌਰਾਨ ਬੈਠਣ ਲਈ ਸੀਟ ਵੀ ਨਹੀਂ ਮਿਲ ਰਹੀ ਅਤੇ ਸਵਾਰੀਆਂ ਨੂੰ ਬੱਸਾਂ ਦੀਆਂ ਛੱਤਾਂ ‘ਤੇ ਹੀ ਬੈਠਣਾ ਪਿਆ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਨਬੱਸ ਵੋਲਵੋ ਸਵੇਰੇ 11 ਵਜੇ ਤੋਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਵੇਗੀ।