ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਜਾਫਲਪੁਰ ਰਊਵਾਲ ਦੇ ਕਨੇਡਾ ਵਿੱਚ ਰਹਿੰਦੇ 22 ਸਾਲਾ ਨੌਜਵਾਨ ਜਤਨਪ੍ਰੀਤ ਸਿੰਘ ਦੀ ਕੈਨੇਡਾ ਦੇ ਸਰੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਅਚਾਨਕ ਮੌਤ ਹੋ ਗਈ। ਜਤਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਯਾਫਲਪੁਰ ਅੱਜ ਕੱਲ ਆਪਣੇ ਪਰਿਵਾਰ ਦੇ ਨਾਲ ਕਨੇਡਾ ਦੇ ਸਰੀ ਇਲਾਕੇ ਵਿੱਚ ਰਹਿ ਰਿਹਾ ਸੀ।
ਜਾਣਕਾਰੀ ਅਨੁਸਾਰ ਜਤਨਪ੍ਰੀਤ ਸਿੰਘ ਬੀਤੇ ਦਿਨੀ ਕੰਮ ਤੋਂ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਵਾਪਰੇ ਸੜਕ ਹਾਦਸੇ ਦੌਰਾਨ ਉਹ ਗੰਭੀਰ ਰੂਪ ਜਖਮੀ ਹੋ ਗਿਆ। ਉਸ ਨੂੰ ਇਲਾਜ ਲਈ ਕਨੇਡਾ ਦੇ ਇੱਕ ਹਸਪਤਾਲ ਚ ਦਾਖਲ ਕਰਾਇਆ ਗਿਆ ਜਿੱਥੇ ਬੀਤੀ ਰਾਤ ਉਸਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਜਤਨਪ੍ਰੀਤ ਸਿੰਘ ਦੇ ਪਿਤਾ ਕੁਲਦੀਪ ਸਿੰਘ ਵੀ ਅੱਜ ਕੱਲ ਕੈਨੇਡਾ ਰਹਿ ਰਹੇ ਹਨ। ਉਸਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਨਾਲ ਕੁਲਦੀਪ ਨੂੰ ਗਹਿਰਾ ਸਦਮਾ ਲੱਗਾ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਦੀ ਕਾਰਵਾਈ, 2,70,000 ਰੁ: ਰਿਸ਼ਵਤ ਲੈਣ ਦੇ ਦੋਸ਼ ਹੇਠ ASI ਨੂੰ ਕੀਤਾ ਗ੍ਰਿਫ਼ਤਾਰ
ਵੀਡੀਓ ਲਈ ਕਲਿੱਕ ਕਰੋ -:
























