ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇੱਕ ਵਿਅਕਤੀ ਦੀ ਮਨੀਲਾ ਵਿੱਚ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਲਾਲ ਵਜੋਂ ਹੋਈ ਹੈ। ਪੀੜਤ ਪਰਿਵਾ ਨੇ MP ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਅਤੇ ਨੌਜਵਾਨ ਦੀ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਲਾਲ ਦਸੰਬਰ 2022 ਵਿੱਚ ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਗੁਆਂਢੀ ਰਾਹੀ ਵਿਦੇਸ਼ ਗਿਆ ਸੀ। ਆਪਣੇ ਸਾਥੀ ਪਿੰਡ ਵਾਸੀ ਦੇ ਕਹਿਣ ‘ਤੇ ਜੋ ਉੱਥੇ ਇੱਕ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਸੀ। ਜਿੰਨਾ ਨੇ ਚੰਗੀ ਤਨਖਾਹ ਅਤੇ ਉੱਜਵਲ ਭਵਿੱਖ ਦਾ ਵਾਅਦਾ ਕਰਦੇ ਹੋਏ ਕੁਲਦੀਪ ਲਾਲ ਨੂੰ ਉਨ੍ਹਾਂ ਦੇ ਨਾਲ ਜਾਣ ਲਈ ਮਨਾ ਲਿਆ। ਪਰ ਜਦੋਂ ਉਹ ਵਿਦੇਸ਼ ਪਹੁੰਚਿਆ ਤਾਂ ਹਾਲਾਤ ਬਦ ਤੋਂ ਬਦਤਰ ਹੋ ਗਏ।
ਵਿਧਵਾ ਭਜਨ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਪਿਛਲੇ 19 ਮਹੀਨਿਆਂ ਵਿੱਚ ਕੁਲਦੀਪ ਲਾਲ ਨੇ ਉਹਨਾਂ ਨੂੰ ਸਿਰਫ 40,000 ਰੁਪਏ ਦੀ ਮਾਮੂਲੀ ਰਕਮ ਭੇਜੀ ਗਈ, ਜੋ ਕਿ ਵਾਅਦਾ ਕੀਤੀ ਕਮਾਈ ਤੋਂ ਬਹੁਤ ਦੂਰ ਹੈ। ਉਹਨਾਂ ਦੋਸ਼ ਲਾਇਆ ਕਿ ਉਸ ਦਾ ਮਾਲਕ ਉਸ ਦੇ ਪਤੀ ਦੀ ਕੁੱਟਮਾਰ ਕਰਦਾ ਸੀ। ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਉਸ ਦੇ ਉੱਥੇ ਰਹਿਣ ਦੌਰਾਨ ਸੰਭਵ ਤੌਰ ‘ਤੇ ਤਸੀਹੇ ਦਿੱਤੇ ਗਏ ਸਨ। ਉਸਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਸੁਰੱਖਿਆ ਦੇ ਡਰੋਂ ਚੁੱਪ ਰਹੀ। ਕਿਉਂਕਿ ਉਹ ਆਪਣੇ ਪਤੀ ਦੀ ਘਰ ਵਾਪਸੀ ਨੂੰ ਤਰਜੀਹ ਦੇ ਰਹੀ ਸੀ ਪਰ ਮੌਤ ਦੀ ਖਬਰ ਨੇ ਉਹਨਾਂ ਦਾ ਸਭ ਕੁੱਝ ਖੋਹ ਲਿਆ।
ਇਹ ਵੀ ਪੜ੍ਹੋ : ਜਲੰਧਰ ‘ਚ 176 ਸਾਲ ਪੁਰਾਣੇ ਘਰ ‘ਚ ਰਹਿਣਗੇ CM ਮਾਨ, ਕਈ ਸਹੂਲਤਾਂ ਨਾਲ ਲੈਸ ਹੋਵੇਗਾ ਘਰ
ਭਜਨ ਕੌਰ ਤੇ ਧੀ ਕੁਲਬੀਰ ਕੌਰ ਨੇ ਦੱਸਿਆ ਕਿ ਕੁਲਦੀਪ ਲਾਲ (55) ਦੀ ਮਨੀਲਾ ਵਿੱਚ 15 ਅਗਸਤ 2024 ਮੌਤ ਹੋ ਗਈ ਸੀ। ਬਲਦੇਵ ਸਿੰਘ ਕੁਲਦੀਪ ਦੀ ਲਾਸ਼ ਵਾਪਿਸ ਭੇਜਣ ਦੇ ਬਦਲੇ ਉਹਨਾਂ ਕੋਲੋਂ ਪਿੰਡ ਵਿਚਲਾ 2 ਮਰਲੇ ਦਾ ਘਰ ਆਪਣੇ ਨਾਂਅ ਕਰਨ ਲਈ ਦਬਾਅ ਪਾ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਕੀਮਤ ਮਹਿਜ਼ ਤਿੰਨ ਲੱਖ ਤੋਂ ਵੱਧ ਨਹੀ ਪਰ ਫਿਰ ਵੀ ਉਹਨਾਂ ਕੋਲੋਂ ਸਿਰ ਢੱਕਣ ਦਾ ਆਖਰੀ ਸਹਾਰਾ ਵੀ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈ।
ਭਜਨ ਕੌਰ ਨੇ ਦੱਸਿਆ ਕਿ ਉਸਨੂੰ ਜਦੋਂ ਪਤਾ ਲੱਗਾ ਕਿ ਉਸਦੇ ਪਤੀ ਦੀ ਮੌਤ ਹੋ ਗਈ ਹੈ ‘ਤਾਂ ਉਹ ਹੈਰਾਨ ਰਹਿ ਗਈ। ਪੀੜਤ ਪਰਿਵਾਰ ਕੁਲਦੀਪ ਲਾਲ ਦਾ ਅੰਤਿਮ ਸੰਸਕਾਰ ਕਰਨ ਨੂੰ ਵੀ ਤਰਸ ਰਿਹਾ ਹੈ। ਉਨ੍ਹਾਂ ਨੇ MP ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਅਤੇ ਨੌਜਵਾਨ ਦੀ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀਹੈ।
ਵੀਡੀਓ ਲਈ ਕਲਿੱਕ ਕਰੋ -: