ਰੋਜ਼ੀ-ਰੋਟੀ ਕਮਾਉਣ ਲਈ ਪੰਜਾਬ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਤਰਨਤਾਰਨ ਦੇ ਵਿਪਨ ਅਰੋੜਾ ਦਾ ਕੈਨੇਡਾ ’ਚ ਮੰਗਲਵਾਰ ਨੁੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੰਦਭਾਗੀ ਖਬਰ ਦੀ ਸੂਚਨਾ ਮਿਲਦੇ ਹੀ ਤਰਨਤਾਰਨ ਸਹਿਰ ’ਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਵਿਪਨ ਅਰੋੜਾ ਤਰਨਤਾਰਨ ਤੋ ਪੰਜਾਬੀ ਅਖਬਾਰ ਦੇ ਸੀਨੀਅਰ ਪਤਰਕਾਰ ਰਾਜਵਿੰਦਰ ਕੁਮਾਰ (ਰਾਜੂ) ਦਾ ਛੋਟਾ ਪੁੱਤਰ ਸੀ। ਰਾਜਵਿੰਦਰ ਕੁਮਾਰ ਉਰਫ ਰਾਜੂ ਨੇ ਦੱਸਿਆ ਕਿ ਦਸੰਬਰ 2018 ਵਿੱਚ ਕਨੇਡਾ ਗਿਆ ਸੀ। ਕੱਲ੍ਹ ਮੰਗਲਵਾਰ ਰਾਤ 8 ਵਜੇ ਉਸ ਦੇ ਦੋਸਤਾ ਦਾ ਫੋਨ ਆਉਣ ਤੇ ਪਤਾ ਲਗਾ ਕਿ ਆਚਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ ਗੱਡੀ ਨੇ ਦ.ਰੜਿ.ਆ, ਚੰਗੇ ਭਵਿੱਖ ਲਈ 7 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
ਰਾਜਵਿੰਦਰ ਕੁਮਾਰ ਨੇ ਵਿਪਨ ਨੇ ਦੀਵਾਲੀ ਮਨਾਉਣ ਲਈ ਕੁੱਝ ਦਿਨਾਂ ਵਿੱਚ ਤਰਨਤਾਰਨ ਆਉਣਾ ਸੀ। ਪਰ ਉਸ ਦੇ ਆਉਣ ਤੋਂ ਪਹਿਲਾਂ ਉਸ ਦੇ ਮੌਤ ਦੀ ਖਬਰ ਮਿਲ ਗਈ। ਉਨ੍ਹਾਂ ਨੇ ਕੇਦਰ ਸਰਕਾਰ ਅਤੇ ਐਨ. ਆਰ. ਆਈ. ਵੀਰਾ ਨੂੰ ਅਪੀਲ ਕੀਤੀ ਹੈ ਕਿ ਮੇਰੇ ਛੋਟੇ ਪੁੱਤਰ ਦੀ ਲਾਸ਼ ਤਰਨਤਾਰਨ ਭੇਜਣ ਵਿੱਚ ਸਹਾਇਤਾ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: