ਮੱਲਾਂਵਾਲਾ ਦਾ ਇੱਕ ਨੌਜਵਾਨ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਿਆ ਸੀ, ਪਰ ਉੱਥੇ ਉਸ ਦੀ ਭੇਦਭਰੇ ਹਾਲਾਤ ’ਚ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਮੌਤ ਦੀ ਖਬਰ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰਕ ਮੈਂਬਰ ਰੋ-ਰੋ ਕੇ ਵਿਰਲਾਪ ਕਰ ਰਹੇ ਹਨ। ਦੱਸਿਆ ਅਜੇ ਰਿਹਾ ਹੈ ਨੌਜਵਾਨ ਚੰਗੇ ਭਵਿੱਖ ਲਈ ਢਾਈ ਸਾਲ ਪਹਿਲਾਂ ਵਿਦੇਸ਼ ਗਿਆ ਸੀ।
ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਬਸਤੀ ਚਾਹਲ (ਮੱਲਾਂਵਾਲਾ) ਨੇ ਦੱਸਿਆ ਕਿ ਉਸ ਦਾ ਬੇਟਾ ਓਂਕਾਰਦੀਪ ਸਿੰਘ (23) ਤਕਰੀਬਨ ਢਾਈ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਐਡਮਿੰਟਨ ਗਿਆ ਸੀ। ਉਨ੍ਹਾਂ ਦੇ ਬੇਟੇ ਦੀ ਪੜ੍ਹਾਈ ਲੱਗਭਗ ਖਤਮ ਹੋ ਚੁੱਕੀ ਸੀ ਅਤੇ 1 ਸਤੰਬਰ ਦੀ ਰਾਤ ਨੂੰ ਉਸ ਨਾਲ ਸਾਡੀ ਆਖਰੀ ਵਾਰ ਗੱਲ ਹੋਈ, ਉਸ ਤੋਂ ਬਾਅਦ ਓਂਕਾਰਦੀਪ ਸਿੰਘ ਫੋਨ ਬੰਦ ਆ ਰਿਹਾ ਸੀ। ਜਿਸ ਬਾਰੇ ਅਸੀਂ ਆਪਣੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਓਂਕਾਰਦੀਪ ਸਿੰਘ ਦਾ ਫੋਨ ਬੰਦ ਆ ਰਿਹਾ ਹੈ ਤਾਂ ਉਨ੍ਹਾਂ ਨੇ ਵੀ ਅੱਗੋਂ ਸਾਨੂੰ ਦੱਸਿਆ ਕਿ ਅਸੀਂ ਵੀ ਓਂਕਾਰਦੀਪ ਸਿੰਘ ਦਾ ਫੋਨ ਲਗਾ ਰਹੇ ਹਾਂ ਪਰ ਫੋਨ ਲੱਗ ਨਹੀਂ ਲੱਗ ਰਿਹਾ ਅਤੇ ਉਸ ਦੀ ਗੁੰਮਸ਼ੁਦਾ ਦੀ ਰਿਪੋਰਟ ਕੈਨੇਡਾ ਪੁਲਸ ਨੂੰ ਲਿਖਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਾਭਾ ਭਵਾਨੀਗੜ੍ਹ ਓਵਰ ਬ੍ਰਿਜ ‘ਤੇ ਵਾਪਰਿਆ ਹਾ.ਦ.ਸਾ, ਕਾਰ ਨੇ ਮੋਟਰਸਾਈਕਲਾਂ ਨੂੰ ਮਾ.ਰੀ ਟੱ.ਕਰ, 5 ਫੱਟੜ
9 ਸਤੰਬਰ ਨੂੰ ਕੈਨੇਡਾ ਰਹਿੰਦੇ ਸਾਡੇ ਰਿਸ਼ਤੇਦਾਰਾਂ ਨੂੰ ਕੈਨੇਡਾ ਦੀ ਪੁਲਸ ਨੇ ਫੋਨ ਕੀਤਾ ਹੈ ਕਿ ਓਂਕਾਰਦੀਪ ਸਿੰਘ ਦੀ ਲਾਸ਼ ਦਰਿਆ ਕਿਨਾਰੇ ਗਲੀ ਸੜੀ ਪਈ ਹੋਈ ਹੈ। ਜਿਸ ਦੀ ਪਛਾਣ ਸਾਡੇ ਰਿਸ਼ਤੇਦਾਰਾਂ ਨੇ ਮੌਕੇ ’ਤੇ ਜਾ ਕੇ ਕੀਤੀ। ਕੈਨੇਡਾ ਪੁਲਸ ਵੱਲੋਂ ਓਂਕਾਰਦੀਪ ਸਿੰਘ ਦੀ ਲਾਸ਼ ਕਬਜ਼ੇ ’ਚ ਲੈ ਕੇ ਆਪਣੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: