ਕੈਨੇਡਾ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਵਿੱਚ ਪੰਜਾਬ ਦੇ ਖੰਨਾ ਦੇ ਇੱਕ ਨੌਜਵਾਨ ਦੀ ਜਨਮਦਿਨ ਦੇ ਅਗਲੇ ਹੀ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਭਿਨੀਤ ਸਿੰਘ ਲੋਟੇ ਵਜੋਂ ਹੋਈ ਹੈ। ਉਹ ਕਰੀਬ 7 ਸਾਲ ਪਹਿਲਾ ਹੀ ਵਿਦੇਸ਼ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਅਭਿਨੀਤ ਸਿੰਘ 10 ਅਕਤੂਬਰ ਨੂੰ ਆਪਣਾ 31ਵਾਂ ਜਨਮ ਦਿਨ ਮਨਾ ਕੇ ਰਾਤ ਨੂੰ ਸੌਂ ਗਿਆ ਸੀ ਪਰ 11 ਤਾਰੀਖ਼ ਨੂੰ ਸੇਵੇਰ ਉਹ ਮ੍ਰਿਤਕ ਪਾਇਆ ਗਿਆ। ਸਾਰਾ ਪਰਿਵਾਰ ਕੈਨੇਡਾ ਵਿੱਚ ਹੋਣ ਕਾਰਨ ਉਸ ਦਾ ਅੰਤਿਮ ਸੰਸਕਾਰ 19 ਅਕਤੂਬਰ ਨੂੰ ਬਰੈਂਪਟਨ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬਰਨਾਲਾ-ਬਠਿੰਡਾ NH ‘ਤੇ ਵਾਪਰਿਆ ਹਾ.ਦ/ਸਾ, ਡਿਵਾਈਡਰ ਨਾਲ ਟ.ਕਰਾ.ਈ ਕਾਰ, ਮਾਂ-ਪੁੱਤ ਦੀ ਮੌ.ਤ, 2 ਜ਼ਖਮੀ
ਅਭਿਨੀਤ ਸਿੰਘ ਦੇ ਗੁਆਢੀਆਂ ਨੇ ਦੱਸਿਆ ਕਿ ਅਭਿਨੀਤ ਸਿੰਘ ਦੀ ਮੋਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ। ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦੇ ਹੀ ਖੰਨਾ ਚ ਰਹਿੰਦੇ ਉਹਨਾਂ ਦੇ ਆਂਢ ਗੁਆਂਢ ਨੂੰ ਵੀ ਭਾਰੀ ਸਦਮਾ ਲੱਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: