ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਦੇ ਇੱਕ ਨੌਜਵਾਨ ਦੀ ਦਿਮਾਗ ਦੀ ਨਦੀ ਫੱਟਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਮਨਪ੍ਰੀਤ ਸਿੰਘ ਪੁੱਤਰ ਸ. ਹਾਕਮ ਸਿੰਘ ਵਜੋਂ ਹੋਈ ਹੈ। ਹਰਮਨਪ੍ਰੀਤ ਸਿੰਘ 2 ਸਾਲ ਪਹਿਲਾ ਹੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਆਪਣੀ ਪੜ੍ਹਾਈ ਲਈ ਗਿਆ ਸੀ।
ਹਰਮਨਪ੍ਰੀਤ ਸਿੰਘ ਦੇ ਮਾਮਾ ਸ. ਮੇਵਾ ਸਿੰਘ ਤੁਰਖੇੜੀ ਨੇ ਦੱਸਿਆ ਕਿ ਮੇਰਾ ਭਾਣਜਾ ਹਰਮਨਪ੍ਰੀਤ ਸਿੰਘ ਆਪਣੀ ਪੜ੍ਹਾਈ ਲਈ ਕੈਨੇਡਾ ਗਿਆ ਸੀ ਕਿ ਅਚਾਨਕ ਹਰਮਨਪ੍ਰੀਤ ਸਿੰਘ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਉਸਦੀ ਮੌਤ ਹੋ ਗਈ। ਜਿਸ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਹਰਮਨਪ੍ਰੀਤ ਸਿੰਘ ਦੇ ਮੌਤ ਤੋਂ ਬਾਅਦ ਪਰਿਵਾਰ ਬਹੁਤ ਡੂੰਘੇ ਸਦਮੇ ਵਿੱਚ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਅਮਰੀਕਾ ਦੌਰਾ ਰੱਦ, ਵਿਦੇਸ਼ ਮੰਤਰਾਲੇ ਨੇ ਨਹੀਂ ਦਿੱਤੀ ਮਨਜ਼ੂਰੀ
ਵੀਡੀਓ ਲਈ ਕਲਿੱਕ ਕਰੋ -:
