ਫਤਿਹਗੜ ਚੂੜੀਆਂ ਦੇ ਨਜਦੀਕ ਅਤੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਰਫ਼ਕੋਟ ਦਾ ਇੱਕ 19 ਸਾਲਾਂ ਨੌਜਵਾਨ ਜੋ ਕਿ ਘਰ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਸੱਧਰਾਂ ਮਨ ਵਿਚ ਲੈ ਕੇ ਰੋਮਾਨੀਆਂ ਗਿਆ ਸੀ। ਉੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਬਾਜ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਮ੍ਰਿਤਕ ਗੁਰਬਾਜ਼ ਸਿੰਘ ਦੀ ਮਾਤਾ ਮਨਦੀਪ ਕੌਰ ਅਤੇ ਤਾਏ ਚਰਨਜੀਤ ਸਿੰਘ ਖਾਲਸਾ ਨੇ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਪਹਿਲਾਂ ਰੋਜੀ ਰੋਟੀ ਕਮਾਉਂਣ ਲਈ ਉਨਾਂ ਦਾ ਲੜਕਾ ਗੁਰਬਾਜ ਸਿੰਘ ਰੋਮਾਨੀਆਂ ਗਿਆ ਸੀ ਅਤੇ ਉਥੇ ਸਭ ਕੁੱਝ ਠੀਕ ਠਾਕ ਚਲ ਰਿਹਾ ਸੀ ਪਰ ਅਚਾਨਕ ਬੀਤੀ 12 ਜੂਨ ਨੂੰ ਉਨਾਂ ਨੂੰ ਉਸ ਦੇ ਕਮਰੇ ਵਿੱਚ ਰਹਿੰਦੇ ਉਸ ਦੇ ਦੋਸਤ ਹੀਰਾ ਸਿੰਘ ਦਾ ਫੋਨ ਆਇਆ ਕਿ ਉਨਾਂ ਦਾ ਲੜਕਾ ਠੀਕ ਨਹੀਂ ਹੈ ਅਤੇ ਫਿਰ ਅਗਲੇ ਦਿਨ 13 ਜੂਨ ਨੂੰ ਫੋਨ ਆ ਗਿਆ ਕਿ ਉਨਾਂ ਦੇ ਲੜਕੇ ਗੁਰਬਾਜ ਸਿੰਘ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਨਾਭਾ ‘ਚ ਪੁਲਿਸ ਦੀ ਨਾ/ਸ਼ ਤਸ/ਕਰਾਂ ਖਿਲਾਫ਼ ਕਾਰਵਾਈ, ਦੋ ਮਹਿਲਾਵਾਂ ਨੂੰ ਨ/ਸ਼ੀਲੇ ਪਦਾ/ਰਥ ਸਣੇ ਕੀਤਾ ਕਾਬੂ
ਮਾਤਾ ਮਨਦੀਪ ਕੌਰ ਅਤੇ ਤਾਏ ਚਰਨਜੀਤ ਸਿੰਘ ਖਾਲਸਾ ਨੇ ਅੱਗੇ ਦੱਸਿਆ ਕਿ ਉਨਾਂ ਨੂੰ ਫੋਨ ਆਇਆ ਕਿ ਗੁਰਬਾਜ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਰਾਤ ਨੂੰ ਦਵਾਈ ਦਿੱਤੀ ਸੀ ਪਰ ਅਗਲੇ ਦਿਨ ਸਵੇਰੇ ਉਹ ਉਠਿਆ ਹੀ ਨਹੀਂ ਹੈ ਅਤੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਨਾਂ ਦੇ ਲੜਕੇ ਗੁਰਬਾਜ ਸਿੰਘ ਦੀ ਮਿ੍ਰਤਕ ਦੇਹ ਵਾਪਿਸ ਭਾਰਤ ਲਿਆਉਂਣ’ਚ ਮਦਦ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: