ਵਿਦੇਸ਼ ਦੀ ਚਕਾ ਚੌਂਦ ਅਕਸਰ ਨੌਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ ਅਤੇ ਨੌਜਵਾਨਾਂ ਦੀ ਜਿੱਦ ਅੱਗੇ ਅਕਸਰ ਮਾਪਿਆਂ ਨੂੰ ਹਾਰ ਮੰਨ ਕੇ ਬੱਚਿਆਂ ਨੂੰ ਸਾਰਾ ਕੁਝ ਵੇਚ ਵੱਟ ਕੇ ਵੀ ਵਿਦੇਸ਼ ਭੇਜਣਾ ਪੈਂਦਾ ਹੈ ਤਾਂ ਕਿ ਉਹਨਾਂ ਦਾ ਭਵਿੱਖ ਸੁਨਹਿਰੀ ਹੋ ਸਕੇ ਅਤੇ ਉਹਨਾਂ ਦੇ ਸਾਰੇ ਸੁਪਨੇ ਵੀ ਪੂਰੇ ਹੋ ਸਕਣ। ਪਰ ਵਿਦੇਸ਼ ਦੀ ਧਰਤੀ ਤੋਂ ਅਕਸਰ ਪੰਜਾਬੀ ਨੌਜਵਾਨਾਂ ਨਾਲ ਕਈ ਵਾਰ ਅਜਿਹੀਆਂ ਘਟਨਾਵਾਂ ਹੋਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਨਾਂ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦੇ ਨਾਲ ਕੁਝ ਨਾ ਕੁਝ ਮੰਦਭਾਗਾ ਘਟਿਆ ਹੈ। ਇਸੇ ਤਰ੍ਹਾਂ ਦਾ ਇੱਕ ਮਸਲਾ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਸੈਲਾ ਖੁਰਦ ਤੋਂ ਸਾਹਮਣੇ ਆ ਰਿਹਾ ਹੈ ।
ਪਿੰਡ ਸੈਲਾ ਖੁਰਦੇ ਵਸਨੀਕ ਲੰਬੜਦਾਰ ਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਇਸੇ ਸਾਲ ਫਰਵਰੀ ਮਹੀਨੇ ਦੁਬਈ ਵਿੱਚ ਟਰਾਲਾ ਚਲਾਉਣ ਦੇ ਲਈ ਗਿਆ ਸੀ। ਇਸ ਸਾਲ ਅਗਸਤ ਮਹੀਨੇ ਦੁਬਈ ਦੀ ਇੱਕ ਸੜਕ ਕਿਨਾਰੇ ਖੜੇ ਟਰੱਕ ਵਿੱਚੋਂ ਇੱਕ ਨੌਜਵਾਨ ਦੇ ਅਚਾਨਕ ਬਾਹਰ ਆਉਣ ਦੌਰਾਨ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਮਾਨ ਵੱਲੋਂ ਚਲਾਏ ਜਾ ਰਹੇ ਟਰੱਕ ਦੇ ਪਿਛਲੇ ਟਾਇਰਾਂ ਹੇਠ ਉਕਤ ਨੌਜਵਾਨ ਦੇ ਆ ਜਾਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਕਾਰਨ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਮਾਨ ਉਮਰ 32 ਸਾਲ ਨੂੰ ਦੁਬਈ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜੋ ਕਿ ਹੁਣ ਜੇਲ੍ਹ ਵਿੱਚ ਹੈ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਤੋਂ ਪੱਟੀ ਤੱਕ ਬਣੇਗੀ ਰੇਲ ਲਾਈਨ, ਕੇਂਦਰ ਸਰਕਾਰ ਨੇ ਪ੍ਰੋਜੈਕਟ ਲਈ 764 ਕਰੋੜ ਰੁਪਏ ਦੇ ਬਜਟ ਨੂੰ ਦਿੱਤੀ ਮਨਜ਼ੂਰੀ
ਉਹਨਾਂ ਦੱਸਿਆ ਕਿ ਪਹਿਲਾਂ ਤਾਂ ਇੱਕ ਮਹੀਨਾ ਉਹਨਾਂ ਦੇ ਪੁੱਤਰ ਦੀ ਜਦੋਂ ਕਾਲ ਨਾ ਆਈ ਤੇ ਉਹਨਾਂ ਨੂੰ ਫਿਕਰ ਹੋਣ ਲੱਗ ਗਿਆ ਅਤੇ ਇੱਕ ਮਹੀਨੇ ਬਾਅਦ ਜੇਲ੍ਹ ਵਿੱਚੋਂ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਕਾਲ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਰਵਿੰਦਰ ਮਾਨ ਨੂੰ 70 ਹਜ਼ਾਰ ਦਰਾਮ ਜੋ ਕਿ ਭਾਰਤ ਵਿੱਚ ਤਕਰੀਬਨ 17 ਲੱਖ ਦੇ ਕਰੀਬ ਬਣਦਾ ਬਲੱਡ ਮਨੀ ਯਾਨੀ ਜੁਰਮਾਨਾ ਹੋਇਆ ਹੈ। ਇਹ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਰਵਿੰਦਰ ਸਿੰਘ ਮਾਨ ਨੂੰ ਸਖਤ ਸਜ਼ਾ ਸੁਣਾਈ ਜਾ ਸਕਦੀ ਹੈ। ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਤੋਂ ਵੀ ਇਸ ਮਸਲੇ ਵਿੱਚ ਦਖਲਅੰਦਾਜ਼ੀ ਕਰਕੇ ਉਹਨਾਂ ਦੇ ਪੁੱਤਰ ਨੂੰ ਦੁਬਈ ਵਿੱਚੋਂ ਰਿਹਾ ਕਰਾਉਣ ਅਤੇ ਉਹਨਾਂ ਦੀ ਮਦਦ ਕਰਨ ਲਈ ਗੁਹਾਰ ਲਗਾਈ ਹੈ।
ਵੀਡੀਓ ਲਈ ਕਲਿੱਕ ਕਰੋ -:
























