ਕੈਨੇਡਾ ਦੇ ਡਾਊਨਟਾਊਨ ਵਿਕਟੋਰੀਆ ਵਿੱਚ ਤਿੰਨ ਵਾਹਨਾਂ ਦੀ ਟੱਕਰ ਵਿੱਚ ਵਾਪਰੇ ਭਿਆਨਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਛਾਣ ਬੋਹਾ ਵਾਸੀ ਰਾਜਿੰਦਰ ਸਿੰਘ (24) ਪੁੱਤਰ ਹਰਬੰਸ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਵਿਕਟੋਰੀਆ ਦੇ ਡਾਊਨਟਾਊਨ ਵਿੱਚ ਸ਼ਨੀਵਾਰ 19 ਅਕਤੂਬਰ ਨੂੰ ਤੜਕੇ 1 ਵਜੇ ਦੇ ਕਰੀਬ ਵਾਪਰਿਆ।
BC (IIO) ਦੇ ਸੁਤੰਤਰ ਜਾਂਚ ਦਫਤਰ ਕੈਨੇਡਾ ਦਾ ਕਹਿਣਾ ਹੈ ਕਿ ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ ਵਿੱਚ ਬੱਤੀਆਂ ਤੇ ਰੁਕਿਆ ਹੋਇਆ ਸੀ। ਇੱਕ ਤੇਜ਼ ਰਫਤਾਰ ਨਿਸਾਨ ਟਾਈਟਨ ਪਿਕਅਪ ਟਰੱਕ ਦੇ ਡ੍ਰਾਈਵਰ ਨੇ ਰਾਜਿੰਦਰ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਰਾਜਿੰਦਰ ਸਿੰਘ ਦੀ ਕਾਰ ਦੇ ਅੱਗੇ ਇੱਕ ਬੀਸੀ ਟਰਾਂਜ਼ਿਟ ਬੱਸ ਸਮੇਤ ਦੋ ਹੋਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਬੋਹਾ ਵਾਸੀ ਨੌਜਵਾਨ ਰਾਜਿੰਦਰ ਸਿੰਘ ਵਿਅਕਤੀ ਦੀ ਮੌਤ ਹੋ ਗਈ।
ਵਿਕਟੋਰੀਆ ਪੁਲਿਸ ਦੇ IIO ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਕਅੱਪ ਡ੍ਰਾਈਵਰ ਨੂੰ ਕੋਰਟਨੀ ਸਟ੍ਰੀਟ ਨੇੜੇ ਡਗਲਸ ਦੇ 900 ਬਲਾਕ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਰਿਪੋਰਟਾਂ ਤੋਂ ਬਾਅਦ ਪਤਾ ਲੱਗਿਆ ਕਿ ਉਹ ਗਲਤ ਢੰਗ ਨਾਲ ਗੱਡੀ ਚਲਾ ਰਹੇ ਸਨ। ਡ੍ਰਾਈਵਰ ਰੁਕਿਆ ਨਹੀਂ ਅਤੇ ਫਿਰ ਉਹ ਤੇਜ਼ ਰਫਤਾਰ ਵਿੱਚ ਬੱਸ ਸਮੇਤ ਹੋਰ ਵਾਹਨਾਂ ਨਾਲ ਟਕਰਾ ਗਿਆ। ਫਿਲਹਾਲ ਡ੍ਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਘਟਨਾ ਦੇ ਨਤੀਜੇ ਵਜੋਂ ਬੇਲੇਵਿਲ ਅਤੇ ਕੋਰਟਨੀ ਸੜਕਾਂ ਦੇ ਵਿਚਕਾਰ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ 22 ਅਕਤੂਬਰ ਨੂੰ ਸੱਦੀ ਕੋਰ ਕਮੇਟੀ ਦੀ ਮੀਟਿੰਗ, ਇਹ ਹੋਵੇਗਾ ਬੈਠਕ ਦਾ ਏਜੰਡਾ
ਬੋਹਾ ਖੇਤਰ ਵਾਸੀ, ਸਮਾਜਿਕ ਆਗੂ, ਦੁਕਾਨਦਾਰ ਭਰਾ, ਰਾਜਨੀਤੀਵਾਨ, ਪੁਲਿਸ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਰਾਜਿੰਦਰ ਸਿੰਘ ਦੇ ਘਰ ਉਹਨਾਂ ਦੇ ਪਿਤਾ ਹਰਬੰਸ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਹਰਬੰਸ ਸਿੰਘ ਅਤੇ ਉਸ ਦਾ ਪਰਿਵਾਰ ਦਸਾ ਨੌਹਾਂ ਦੀ ਸੱਚੀ ਕਿਰਤ ਕਰਕੇ ਖਾਣ ਵਾਲਾ ਪਰਿਵਾਰ ਹੈ। ਉਨ੍ਹਾਂ ਨੇ ਬਹੁਤ ਮੁਸ਼ਕਲਾਂ ਨਾਲ ਆਪਣੇ ਬੱਚੇ ਪਾਲ ਕੇ ਵੱਡੇ ਕੀਤੇ ਅਤੇ ਔਖਾਂ ਕੱਟ ਕੇ ਰੋਜ਼ੀ-ਰੋਟੀ ਲਈ ਆਪਣੇ ਬੱਚੇ ਪ੍ਰਦੇਸ ਭੇਜੇ ਸਨ। ਨੌਜਵਾਨ ਦੀ ਮੌਤ ਤੋਂ ਬਾਅਦ ਬੋਹਾ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਵੀਡੀਓ ਲਈ ਕਲਿੱਕ ਕਰੋ -: