ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦਾ ਨਾਂ ਹੀ ਪੰਜ ਦਰਿਆਵਾਂ ਤੋਂ ਬਣਿਆ ਹੈ ‘ਪੰਜ ਆਬ’। ਪੰਜ ਦਰਿਆਵਾਂ ਦੇ ਨਾਂਅ ‘ਤੇ ਰੱਖੇ ਗਏ ਪੰਜਾਬ ਵਿੱਚ ਪਾਣੀ ਦੀ ਘਾਟ ਵਧਦੀ ਜਾ ਰਹੀ ਹੈ। ਇੱਥੇ ਪਾਣੀ ਦੀ ਸਥਿਤੀ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਜਦੋਂ 1965 ਵਿੱਚ ਭਾਰਤ ਵਿੱਚ ਜਦੋਂ ਵੀ ਅਨਾਜ ਦੀ ਘਾਟ ਹੋਈ ਤਾਂ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਭਾਵੇਂ ਉਹ ਹਰੀ ਕ੍ਰਾਂਤੀ ਹੋਵੇ ਜਾਂ ਝੋਨੇ ਦੀ ਖੇਤੀ। ਇਸ ਨਾਲ ਦੇਸ਼ ਦਾ ਅੰਨ ਭੰਡਾਰ ਭਰਿਆ, ਪਰ ਅੱਜ ਪੰਜਾਬ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ।
ਇਸ ਤੋਂ ਅੱਗੇ ਰਾਘਵ ਚੱਢਾ ਨੇ ਕਿਹਾ ਕਿ ਅੱਜ 1 ਕਿਲੋ ਚਾਵਲ ਪੈਦਾ ਕਰਨ ਲਈ 5 ਹਜ਼ਾਰ ਲੀਟਰ ਪਾਣੀ ਲੱਗਦਾ ਹੈ । ਧਰਤੀ ਹੇਠਲਾ ਪਾਣੀ 500 ਤੋਂ 600 ਫੁੱਟ ਤੱਕ ਨੀਚੇ ਚਲਾ ਗਿਆ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਮੁੱਦੇ ‘ਤੇ ਕੇਂਦਰ ਸਰਕਾਰ ਦਾ ਕੀ ਕਹਿਣਾ ਹੈ ।
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਮਿਲਣ ਤੋ ਬਆਦ ਗੈਂਗਸਟਰ ਨੂੰ ਮੋਗਾ ਲੈ ਗਈ ਪੁਲਿਸ
ਇਸ ਸਬੰਧੀ ਰਾਘਵ ਚੱਡਾ ਨੇ ਟਵੀਟ ਕਰਦਿਆਂ ਕਿਹਾ,”ਹਰੀ ਕ੍ਰਾਂਤੀ ਦੀ ਜਨਮਦਾਤਾ ਪੰਜਾਬ ਦੀ ਧਰਤੀ ਦਾ ਪਾਣੀ ਹੇਠਾਂ ਜਾ ਚੁੱਕਿਆ ਹੈ,ਦਰਿਆ ਦੂਸ਼ਿਤ ਹੋ ਚੁੱਕੇ ਹਨ । ਪੰਜਾਬ ਦੇ ਵਾਸੀਆਂ ਨੂੰ ਪੀਣ ਅਤੇ ਖੇਤੀ ਲਈ ਸ਼ੁੱਧ ਪਾਣੀ ਚਾਹੀਦਾ ਹੈ। Food Bowl of India ਜੇਕਰ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -: