ਅਜਨਾਲਾ ਵਿੱਚ ਤੜਕਸਾਰ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਰੇਤ ਦੀ ਟਰੈਕਟਰ ਟਰਾਲੀ ਅਤੇ ਇੱਕ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਦਾ ਭਾਰੀ ਨੁਕਸਾਨ ਹੋਇਆ, ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਿਆ। ਗਨੀਮਤ ਰਹੀ ਕਿ ਕਾਰ ਸਵਾਰ ਬਾਲ-ਬਾਲ ਬੱਚ ਗਏ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਾਰ ਚਾਲਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਦਵਾਈ ਦਵਾ ਕੇ ਹਸਪਤਾਲ ਤੋਂ ਵਾਪਸ ਆ ਰਹੇ ਸਨ ਕਿ ਉਹਨਾਂ ਦੀ ਗੱਡੀ ਦੀ ਰੇਤਾ ਦੀ ਭਰੀ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਟਰਾਲੀ ਚਾਲਕ ਟਰਾਲੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਗੱਡੀ ਚਲਾ ਰਹੇ ਨੌਜਵਾਨ ਨੂੰ ਮਾਮੂਲੀ ਸੱਟਾ ਲੱਗੀਆਂ।
ਇਹ ਵੀ ਪੜ੍ਹੋ : ਕਸੂਤੇ ਫਸੇ ਮਨਕੀਰਤ ਔਲਖ, ਨਵੇਂ ਗੀਤ ‘ਅਸਲਾ’ ਨੂੰ ਲੈ ਕੇ BJP ਆਗੂ ਨੇ DGP ਨੂੰ ਚਿੱਠੀ ਲਿਖ ਦਰਜ ਕਰਵਾਈ ਸ਼ਿਕਾਇਤ
ਵੀਡੀਓ ਲਈ ਕਲਿੱਕ ਕਰੋ -:
























