Raphael fighter jets : ਹਰਿਆਣਾ : ਰਾਫੇਲ ਲੜਾਕੂ ਜਹਾਜ਼ ਪਹਿਲੀ ਵਾਰ 8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਪਰੇਡ ‘ਚ ਹਿੱਸਾ ਲੈ ਰਿਹਾ ਹੈ। ਲੜਾਕੂ ਜਹਾਜ਼ਾਂ ਨੂੰ 10 ਸਤੰਬਰ ਨੂੰ ਅੰਬਾਲਾ ਵਿੱਚ ਅਧਿਕਾਰਤ ਤੌਰ ‘ਤੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਭਾਰਤ ਨੇ ਪ੍ਰਮਾਣੂ ਤਕਨਾਲੋਜੀ ਦੀ ਸ਼ਾਂਤਮਈ ਵਰਤੋਂ ਅਤੇ ਵਿਸ਼ਵਾਸ ਪੈਦਾ ਕਰਨ ਲਈ ਪ੍ਰਮਾਣੂ ਰਾਜਾਂ ‘ਚ ਉਸਾਰੂ ਗੱਲਬਾਤ ‘ਚ ਹਿੱਸਾ ਲੈਣ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਭਾਰਤ ਨੇ ਪ੍ਰਮਾਣੂ ਹਥਿਆਰਾਂ ਵਾਲੇ ਰਾਜਾਂ ਅਤੇ ਗੈਰ-ਪ੍ਰਮਾਣੂ-ਹਥਿਆਰਾਂ ਵਾਲੇ ਰਾਜਾਂ ਦੇ ਵਿਰੁੱਧ ਨਾ-ਵਰਤਣ ਦੀ ਆਪਣੀ ‘ਨੋ ਫਸਟ ਯੂਜ਼’ ਦੀ ਨੀਤੀ ‘ਤੇ ਵੀ ਚਾਨਣਾ ਪਾਇਆ।
ਦੁਨੀਆ ਦੇ ਸਭ ਤੋਂ ਬੇਹਤਰੀਨ ਲੜਾਕੂ ਜਹਾਜ਼ਾਂ ‘ਚੋਂ ਇੱਕ ਰਾਫੇਲ ਭਾਰਤੀ ਫੌਜ ਦੀ ਤਾਕਤ ਨੂੰ ਮਜ਼ਬੂਤੀ ਦੇਣਗੇ। ਪਹਿਲੇ ਪੜਾਅ ‘ਚ 5 ਰਾਫੇਲ ਲੜਾਕੂ ਜਹਾਜ਼ ਭਾਰਤ ਦੇ ਅੰਬਾਲਾ ਏਅਰਬੇਸ ‘ਤੇ ਆਏ ਹਨ। ਚੀਨ ਨਾਲ ਜਾਰੀ ਤਣਾਅ ਦਰਮਿਆਨ ਰਾਫੇਲ ਦਾ ਭਾਰਤ ਆਉਣਾ ਮਹੱਤਵਪੂਰਨ ਹੈ। ਇਹ ਜਹਾਜ਼ ਚੀਨ ਤੇ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਤੋਂ ਹਰ ਪੱਧਰ ‘ਤੇ ਬੇਹਤਰ ਹੈ। ਭਾਰਤ ਦੀ ਫੌਜ ਤਾਕਤ ਰਾਫੇਲ ਲੜਾਕੂ ਜਹਾਜ਼ਾਂ ਦੇ ਆਉਣ ਨਾਲ ਸੁਰੱਖਿਆਤਮਕ ਤੇ ਘਾਤਕ ਹੋ ਗਈ ਹੈ। ਸਾਲ 1919 ‘ਚ ਸਥਾਪਤ ਅੰਬਾਲਾ ਏਅਰਫੋਰਸ ਸਟੇਸ਼ਨ ਪਾਕਿ ਸਰਹੱਦ ਤੋਂ ਲਗਭਗ 220 ਕਿਲੋਮੀਟਰ ਦੂਰ ਹੈ। ਇਥੇ ਹੁਣ ਦੋ ਸਕਵਾਡ੍ਰਨ ਤਾਇਨਾਤ ਹਨ। ਇਸ ਦੀ ਤਾਇਨਾਤੀ ਨਾਲ ਪਾਕਿਸਤਾਨ ਤੇ ਚੀਨ ‘ਤੇ ਭਾਰਤ ਦੀ ਰਣਨੀਤਕ ਬੜ੍ਹਤ ਰਹੇਗੀ। ਭਾਰਤ ਨੂੰ 36 ਰਾਫੇਲ ਜਹਾਜ਼ ਮਿਲਣੇ ਹਨ ਜਿਨ੍ਹਾਂ ‘ਚੋਂ 18 ਅੰਬਾਲਾ ਤੇ 18 ਬੰਗਾਲ ਦੇ ਹਾਸੀਮਾਰਾ ਏਅਰਬੇਸ ‘ਤੇ ਰੱਖੇ ਜਾਣਗੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਨੇ ਅੱਜ ਸ਼ੌਰਿਆ ਮਿਜਾਈਲ ਦੇ ਨਵੇਂ ਐਡੀਸ਼ਨ ਦਾ ਸਫਲ ਪ੍ਰੀਖਣ ਵੀ ਕੀਤਾ। ਇਹ ਬੈਲਸਿਟਕ ਮਿਜ਼ਾਈਲ ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀ ਪ੍ਰਮਾਣੂ ਸਮਰੱਥਾ ਨਾਲ ਲੈਸ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਸ਼ੌਰਯ ਮਿਜ਼ਾਈਲ ਦੇ ਇਸ ਨਵੇਂ ਐਡੀਸ਼ਨ ਜ਼ਰੀਏ 800 ਕਿ. ਮੀ. ਦੂਰ ਸਥਿਤ ਟੀਚੇ ‘ਤੇ ਵੀ ਨਿਸ਼ਾਨਾ ਲਗਾਇਆ ਜਾ ਸਕਦਾ ਹੈ। ਸ਼ੌਰਯ ਮਿਜ਼ਾਈਲ ਦੇ ਆਉਣ ਨਾਲ ਮੌਜੂਦਾ ਮਿਜ਼ਾਈਲ ਸਿਸਟਮ ਨੂੰ ਮਜ਼ਬੂਤੀ ਮਿਲੇਗੀ ਅਤੇ ਇਹ ਮਿਜ਼ਾਈਲ ਚੱਲਣ ‘ਚੇ ਹਲਕੀ ਤੇ ਆਸਾਨ ਹੋਵੇਗੀ।