ਸੜਕੀ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਲਾਪਰਵਾਹੀ ਅਤੇ ਤੇਜ਼ ਰਫਤਾਰ ਕਾਰਨ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਲੋਕ ਅਜੇ ਵੀ ਤੇਜ਼ ਰਫਤਾਰੀ ਤੋਂ ਬਾਜ ਨਹੀਂ ਆ ਰਹੇ ਅਜਿਹਾ ਮਾਮਲਾ ਅੱਜ ਬਰਨਾਲਾ ਤੋਂ ਸਾਹਮਣੇ ਆਇਆ। ਇੱਕ ਪ੍ਰਾਈਵੇਟ ਬੱਸ ਬਰਨਾਲਾ ਤੋਂ ਬੱਸ ਸਟੈਂਡ ਜਾ ਰਹੀ ਸੀ ਤਾਂ ਗੁਡੀ ਪੁਲ ਉਤਰਨ ਸਾਰ ਹੀ ਦੋ ਮੋਟਰਸਾਈਕਲ ਸਵਾਰ ਬੱਸ ਦੇ ਸਾਹਮਣੇ ਆ ਗਏ ਜਿਸ ਕਾਰਨ ਦੋਵੇਂ ਮੋਟਰਸਾਈਕਲ ਗੰਭੀਰ ਜ਼ਖਮੀ ਹੋ ਗਏ।
ਜਖਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲੈਜਾਂਦਾ ਗਿਆ ਜਿਨ੍ਹਾਂ ਦੀ ਪਹਿਚਾਨ ਜਗਸੀਰ ਸਿੰਘ ਅਤੇ ਬੂਟਾ ਸਿੰਘ ਜੋ ਪਿੰਡ ਕਲਿਆਣ ਜ਼ਿਲਾ ਬਠਿੰਡਾ ਵਜੋਂ ਹੋਈ ਹੈ। ਇਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਦੋਵਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਦੋਵੇਂ ਵਿਅਕਤੀਆਂ ਦੀ ਉਮਰ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਿਨਾਂ ਵਿੱਚ ਜਗਸੀਰ ਸਿੰਘ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ : ਨਹੀਂ ਰਹੇ ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ, ਲੰਬੇ ਸਮੇਂ ਤੋਂ ਚੱਲ ਰਹੇ ਸਨ ਬੀਮਾਰ
ਇਸ ਮੌਕੇ ਨੇੜਲੇ ਦੁਕਾਨਦਾਰਾਂ ਅਤੇ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰਨਾਲਾ ਖੋਡੀ ਪੁੱਲ ਕੋਲ ਰੋਜ਼ਾਨਾ ਕਈ ਸੜਕ ਹਾਦਸੇ ਵਾਪਰਦੇ ਹਨ। ਜਦ ਖੁੱਡੀ ਰਸਤੇ ਨੂੰ ਜਾਣ ਵਾਲੇ ਲੋਕ ਪੁਲ ਕੋਲੋਂ ਮੁੜਦੇ ਹਨ ਤਾਂ ਪੁਲ ਉੱਪਰੋਂ ਆਉਂਦੇ ਵਾਹਨ ਕਾਰਨ ਹਾਦਸੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਵਿਭਾਗ ਨੂੰ ਕਈ ਵਾਰ ਬਤੋਰ ਲਿਖਤੀ ਵੀ ਸ਼ਿਕਾਇਤ ਕੀਤੀ ਸੀ ਤਾਂ ਜੋ ਪੁਲ ਤੋਂ ਖੁੱਡੀ ਰੋਡ ਦਾ ਰਸਤਾ ਅਲੱਗ ਕੀਤਾ ਜਾਵੇ। ਉਹਨਾਂ ਮੰਗ ਕਰਦੇ ਕਿਹਾ ਕਿ ਇਸ ਸੜਕ ਤੇ ਸਪੀਡ ਬਰੇਕਰ ਲਾਏ ਜਾਣ ਅਤੇ ਰਸਤੇ ਨੂੰ ਸਿੱਧੇ ਢੰਗ ਨਾਲ ਚਲਾਇਆ ਜਾਵੇ। ਤਾਂ ਜੋ ਸੜਕੀ ਹਾਦਸੇ ਵਿੱਚ ਵਾਧਾ ਨਾ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -: