ਪੰਜਾਬ ਵਿਚ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਨਸ਼ੇ ਦੀ ਪੂਰਤੀ ਲਈ ਨੌਜਵਾਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬਹੁਤ ਸਾਰੇ ਸੈਲਾਨੀ ਵਿਦੇਸ਼ਾਂ ਤੋਂ ਪੰਜਾਬ ਵਿਚ ਘੁੰਮਣ ਲਈ ਆਉਂਦੇ ਰਹਿੰਦੇ ਹਨ ਪਰ ਫਗਵਾੜਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਵੱਲੋਂ ਵਿਦੇਸ਼ ਤੋਂ ਘੁੰਮਣ ਆਈ ਕੁੜੀ ਦਾ ਪਰਸ ਖੋਹਿਆ ਜਾਂਦਾ ਹੈ।
ਦੱਸ ਦੇਈਏ ਕਿ ਰਸ਼ੀਅਨ ਕੁੜੀ ਪੰਜਾਬ ਵਿਚ ਘੁੰਮਣ ਆਉਂਦੀ ਹੈ। ਇਸ ਤੋਂ ਪਹਿਲਾਂ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਗਈ ਹੈ। ਹੁਣੇ ਜਿਹੇ ਇਹ ਰਸ਼ੀਅਨ ਕੁੜੀ ਹਰਿਦੁਆਰ ਤੋਂ ਪੰਜਾਬ ਘੁੰਮਣ ਲਈ ਪਹੁੰਚੀ ਸੀ ਕਿ ਇਥੇ ਫਗਵਾੜਾ ਸ਼ਹਿਰ ਪਹੁੰਚਦੀ ਹੈ ਜਿਥੇ ਇਕ ਬਦਮਾਸ਼ ਵੱਲੋਂ ਬਹੁਤ ਹੀ ਸ਼ਰਮਨਾਕ ਕਾਰਾ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਧੀਆਂ ਦੇ ਵਿਆਹ ਲਈ ਰੱਖੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋਏ ਚੋਰ, ਵਿਧਵਾ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਬਦਮਾਸ਼ ਵੱਲੋਂ ਇਸ ਰਸ਼ੀਅਨ ਕੁੜੀ ਦਾ ਪਰਸ ਖੋਹ ਲਿਆ ਜਾਂਦਾ ਹੈ। ਪਰਸ ‘ਚ ਕਰੀਬ 3 ਲੱਖ ਰੁਪਏ, ਪਾਸਪੋਰਟ ਤੇ ਮੋਬਾਈਲ ਸੀ। ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਰਸ਼ੀਅਨ ਕੁੜੀ ਦਾ ਪਰਸ ਵਾਪਸ ਕਰ ਦਿੱਤਾ ਜਾਵੇ।