ਸੂਬੇ ਭਰ ਵਿੱਚ ਪੈ ਰਹੀ ਬਾਰਿਸ਼ ਦੇ ਕਾਰਨ ਜਿੱਥੇ ਲੋਕਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਲੋਕ ਬੇਘਰ ਹੋ ਚੁੱਕੇ ਹਨ। ਉਥੇ ਨਾਭਾ ਬਲਾਕ ਦੇ ਪਿੰਡ ਮੰਡੌਰ ਵਿਖੇ ਤੜਕਸਾਰ ਕਮਰੇ ਦੀ ਛੱਤ ਡਿੱਗਣ ਦੇ ਨਾਲ ਕਮਰੇ ਵਿੱਚ ਸੁੱਤੇ ਪਏ ਇੱਕੋ ਪਰਿਵਾਰ ਦੇ ਪੰਜ ਮੈਂਬਰ ਨੀਚੇ ਦੱਬ ਗਏ, ਇਹ ਪ੍ਰਵਾਸੀ ਮਜ਼ਦੂਰ 2 ਮਹੀਨੇ ਪਹਿਲਾਂ ਹੀ ਦਿਹਾੜੀ ਕਰਨ ਲਈ ਆਪਣੇ ਬੱਚਿਆਂ ਸਮੇਤ ਪਿੰਡ ਆਇਆ ਸੀ। ਜਿਸ ਵਿੱਚ ਪ੍ਰਵਾਸੀ ਮਜ਼ਦੂਰ ਉਸ ਦੀ ਪਤਨੀ ਅਤੇ ਤਿੰਨ ਬੱਚੇ ਗੰਭੀਰ ਜ਼ਖਮੀ ਹਨ। ਜਿਨਾਂ ਦਾ ਇਲਾਜ ਰਜਿੰਦਰਾ ਹਸਪਤਾਲ ਵਿੱਚ ਚੱਲ ਰਿਹਾ ਹੈ। ਮੌਕੇ ਤੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਇਲਾਜ ਲਈ ਮਦਦ ਕੀਤੀ ਜਾ ਰਹੀ ਹੈ।

Roof collapses in Mandaur
ਨਾਭਾ ਬਲਾਕ ਦੇ ਪਿੰਡ ਮੰਡੌਰ ਵਿਖੇ ਤੜਕਸਾਰ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤਾ ਪਿਆ ਸੀ ਤਾਂ ਅਚਾਨਕ ਗਾਡਰ ਬਾਲਿਆ ਦੀ ਛੱਤ ਸੁੱਤੇ ਪਇਆ ਉਪਰ ਡਿੱਗ ਗਈ, ਮੌਕੇ ਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਕੜੀ ਹੀ ਮੁਸ਼ਕਿਲ ਨਾਲ ਕਮਰੇ ਵਿੱਚੋਂ ਇੱਕ ਇੱਕ ਕਰਕੇ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਐਂਬੂਲੈਂਸ ਰਾਹੀਂ ਨਾਭਾ ਦੀ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਨਾ ਦੀ ਨਾਜੁਕ ਹਾਲਤ ਵੇਖਦੇ ਹੋਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਜਿੱਥੇ ਉਨਾਂ ਦਾ ਇਲਾਜ ਚੱਲ ਰਿਹਾ ਹੈ। ਗਨੀਮਤ ਇਹ ਰਹੀ ਜੇਕਰ ਮੌਕੇ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਮਦਦ ਨਹੀਂ ਮਿਲਦੀ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਪਿੰਡ ਵਿੱਚ ਅੱਧੀ ਦਰਜਨ ਦੇ ਕਰੀਬ ਘਰ ਦੀਆਂ ਛੱਤਾਂ ਢਹਿ ਢੇਰੀ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ 5 ਤ.ਸਕ/ਰਾਂ ਨੂੰ ਕੀਤਾ ਗ੍ਰਿਫ਼ਤਾਰ, 8.187 KG. ਹੈ.ਰੋਇ/ਨ ਬਰਾਮਦ
ਇਸ ਮੌਕੇ ਤੇ ਪਿੰਡ ਮੰਡੌਰ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਦਰਤੀ ਕਰੋਪੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਇਹ ਮਜ਼ਦੂਰ ਪਰਿਵਾਰ ਦੋ ਮਹੀਨੇ ਪਹਿਲਾਂ ਹੀ ਪਿੰਡ ਵਿੱਚ ਦਿਹਾੜੀ ਕਰਨ ਲਈ ਆਇਆ ਅਤੇ ਸਵੇਰੇ ਤੜਕਸਾਰ ਇਸ ਕਮਰੇ ਦੀ ਛੱਤ ਇਹਨਾਂ ਦੇ ਸੁੱਤੇ ਪਿਆਂ ਦੇ ਉੱਪਰ ਡਿੱਗ ਗਈ ਅਤੇ ਰੌਲਾ ਪਾਉਣ ਤੇ ਇਹਨਾਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਜਿਸ ਵਿੱਚ ਮਜ਼ਦੂਰ ਅਤੇ ਉਸ ਦੀ ਪਤਨੀ ਤੋਂ ਇਲਾਵਾ ਤਿੰਨ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹਨ।ਜਿਨਾਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ।ਇਥੋਂ ਇਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਦੀ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਲਈ ਲਿਆਂਦਾ ਗਿਆ ਹੈ, ਪਰ ਰਜਿੰਦਰ ਹਸਪਤਾਲ ਵਿੱਚ ਵੀ ਇਹਨਾਂ ਦੀ ਪੂਰੀ ਤਰਾਂ ਦੇਖਭਾਲ ਨਹੀਂ ਹੋ ਰਹੀ ਹੈ। ਪਰ ਜੋ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ।
ਵੀਡੀਓ ਲਈ ਕਲਿੱਕ ਕਰੋ -:
























