Rupnagar coronavirus cases : ਦੇਸ਼ ‘ਚ ਮੁੜ ਤੋਂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਨਵੇਂ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਹੁਣ ਕੋਰੋਨਾ ਨਾਲ ਜੁੜੀ ਇੱਕ ਵੱਡੀ ਖ਼ਬਰ ਜ਼ਿਲ੍ਹਾ ਰੂਪਨਗਰ ਤੋਂ ਸਾਹਮਣੇ ਆਈ ਹੈ , ਜਿੱਥੇ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਦੇ ਨਾਲ ਇੱਕ ਮਹਿਲਾ ਅਤੇ ਮਰਦ ਦੀ ਮੌਤ ਹੋਈ ਹੈ । ਜਦਕਿ ਕੋਰੋਨਾ ਵਾਇਰਸ ਦੇ 109 ਨਵੇਂ ਮਾਮਲੇ ਸਾਹਮਣੇ ਆਏ ਨੇ । ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਵਿੱਚ 109 ਨਵੇਂ ਕੋਰੋਨਾ ਵਾਇਰਸ ਦੇ ਪਜੇਟਿਵ ਕੇਸ ਸਾਹਮਣੇ ਆਏ ਨੇ ਜਿਸ ਦੇ ਵਿੱਚ 50 ਮਾਮਲੇ ਸ੍ਰੀ ਆਨੰਦਪੁਰ ਸਾਹਿਬ ਦੇ , 10 ਸ੍ਰੀ ਚਮਕੌਰ ਸਾਹਿਬ ‘ਚ, 17 ਮਾਮਲੇ ਨੰਗਲ ਤੋਂ , 28 ਮਾਮਲੇ ਰੂਪਨਗਰ ਦੇ ਅਤੇ 04 ਮਾਮਲੇ ਮੋਰਿੰਡਾ ਦੇ ਹਨ ।
ਨਵੇਂ ਆਏ ਮਰੀਜ਼ਾਂ ਦੇ ਵਿੱਚ ਤਿੰਨ ਮਹੀਨੇ ਤੋਂ ਲੈ ਕੇ 65 ਸਾਲ ਤੱਕ ਦੇ ਵਿਅਕਤੀ ਸ਼ਾਮਿਲ ਹਨ ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਨਵੇਂ ਆਏ 109 ਮਾਮਲਿਆਂ ਦੇ ਵਿੱਚ 10 ਸਕੂਲੀ ਵਿਦਿਆਰਥੀ ਅਤੇ 08 ਅਧਿਆਪਕ ਵੀ ਸ਼ਾਮਿਲ ਹਨ । ਨਵੇਂ ਆਏ ਮਾਮਲਿਆਂ ਦੇ ਵਿੱਚ ਸਭ ਤੋਂ ਵੱਧ ਅੰਕੜਾ ਸ੍ਰੀ ਆਨੰਦਪੁਰ ਸਾਹਿਬ ਬਲਾਕ ਦਾ ਹੈ ਜਿੱਥੇ 50 ਮਾਮਲੇ ਸਾਹਮਣੇ ਆਏ ਨੇ ਤੇ ਜਿਸ ਦੇ ਵਿੱਚ 23 ਬੱਚੇ ਹਨ , ਇਨ੍ਹਾਂ ਬੱਚਿਆਂ ਦੀ ਉਮਰ ਤਿੰਨ ਮਹੀਨੇ ਤੋਂ ਲੈ ਕੇ ਸਤਾਰਾਂ ਸਾਲ ਤੱਕ ਦੀ ਹੈ । ਕੋਰੋਨਾ ਵਾਇਰਸ ਨਾਲ ਪੀੜਤ ਇੱਕ 73 ਸਾਲਾ ਮਹਿਲਾ ਦੀ ਚੰਡੀਗਡ਼੍ਹ ਦੇ ਹਸਪਤਾਲ ਦੇ ਵਿੱਚ ਕਰੋਨਾ ਦੇ ਨਾਲ ਮੌਤ ਹੋਈ ਹੈ ਜੋ ਕਿ ਨਵਾਂ ਨੰਗਲ ਜ਼ਿਲ੍ਹਾ ਰੂਪਨਗਰ ਨਾਲ ਸਬੰਧਿਤ ਸੀ। ਇਸ ਤਰ੍ਹਾਂ ਕੀਰਤਪੁਰ ਬਲਾਕ ਦੇ ਪਿੰਡ ਕਲਿੱਤਰਾਂ ਦੇ 42 ਸਾਲਾ ਵਿਅਕਤੀ ਦੀ ਲੁਧਿਆਣਾ ਦੇ ਡੀਐਮਸੀ ਵਿੱਚ ਕੋਰੋਨਾ ਵਾਇਰਸ ਦੇ ਨਾਲ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਪੰਜ ਮਾਈਕਰੋ ਕੰਟੋਨਮੈਂਟ ਜ਼ੋਨ ਦਾ ਵੀ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕੇ ਰੂਪਨਗਰ ਵਿੱਚ ਅੱਗਲੇ ਹੁਕਮਾਂ ਤੱਕ 11.00 ਵਜੇ ਤੋਂ ਸਵੇਰੇ 5.00 ਵਜੇ ਤੱਕ ਨਾਈਟ ਕਰਫਿਊ ਵੀ ਜਾਰੀ ਹੈ।
ਇਹ ਵੀ ਦੇਖੋ : ਗੰਗਾਨਗਰ ਮਹਾਪੰਚਾਇਤ ‘ਚ ਕਿਸਾਨਾਂ ਦਾ ਹੜ੍ਹ, Ruldu Singh Mansa ਨੇ ਹਿਲਾਤੀਆਂ ਸਰਕਾਰ ਦੀਆਂ ਜੜ੍ਹਾਂ