ਕੇਂਦਰ ਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਾਰਲੀਮੈਂਟ ਦੇ ਆਖਰੀ ਸ਼ੈਸ਼ਨ ਦੌਰਾਨ ਉਠੇ ਮੁੱਦੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਚਾਨਕ ਦਿਲ ਦੇ ਰੁਕ ਜਾਣ ਕਾਰਨ ਹਰ ਸਾਲ 10 ਲੱਖ ਹੁੰਦੀਆਂ ਮੌਤਾਂ ਦੇ ਮੁੱਦੇ ਨੂੰ ਇਸ ਸ਼ੈਸਨ ਦੌਰਾਨ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਸਦਨ ਵਿੱਚ ਮੰਗ ਕੀਤੀ ਕਿ ਇੰਨਾਂ ਮੌਤਾਂ ਦੀ ਦਰ ਨੂੰ ਘਟਾਉਣ ਲਈ ਬੀਐੱਲਐੱਸ (ਬੇਸਿਕ ਲਾਈਫ ਸਪੋਰਟ) ਤਕਨੀਕ ਦੀ ਟ੍ਰੇਨਿੰਗ ਵਿਦਿਅਕ ਅਦਾਰਿਆਂ ਵਿੱਚ ਲਾਜ਼ਮੀ ਕੀਤੀ ਜਾਵੇ।
ਸੰਤ ਸੀਚੇਵਾਲ ਨੇ ਸਪੈਸ਼ਨ ਮੈਨਸ਼ਨ ਰਾਹੀ ਦੱਸਿਆ ਕਿ ਇੱਕ ਖੋਜ ਰਿਪੋਰਟ ਮੁਤਾਬਿਕ ਦੇਸ਼ ਵਿੱਚ ਹਰ ਸਾਲ ਇੱਕ ਕਰੋੜ ਲੋਕਾਂ ਦੀ ਮੌਤ ਕਿਸੇ ਨਾ ਕਿਸੇ ਰੂਪ ਵਿੱਚ ਹੋ ਜਾਂਦੀ ਹੈ। ਜਿਸ ਵਿੱਚੋਂ 10 ਵਾਂ ਹਿੱਸਾ ਭਾਵ ਕਿ 10 ਲੱਖ ਲੋਕਾਂ ਦੀ ਮੌਤ ਸਿਰਫ ਦਿਲ ਦੇ ਅਚਾਨਕ ਰੁਕ ਜਾਣ ਕਾਰਨ ਹੁੰਦੀਆਂ ਹਨ। ਜਿਹਨਾਂ ਨੂੰ ਸਮਾਂ ਰਹਿੰਦਿਆ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਬੇਕਾਬੂ ਹੋ ਕੇ ਪ.ਲਟੀ ਮਿੰਨੀ ਬੱਸ, 30 ਸਵਾਰੀਆਂ ਜ਼ਖ਼ਮੀ, ਕਈਆਂ ਦੀ ਹਾਲਤ ਗੰਭੀਰ
ਸੰਤ ਸੀਚੇਵਾਲ ਨੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਮੁਕੇਸ਼ ਗੁਪਤਾ ਦੇ ਹਵਾਲੇ ਨਾਲ ਦੱਸਿਆ ਕਿ ਦਿਲ ਦੇ ਅਚਾਨਕ ਰੁਕ ਜਾਣ ਸਮੇਂ ਮਰੀਜ਼ ਲਈ ਪਹਿਲੇ 3 ਮਿੰਟ ਤੋਂ ਲੈਕੇ 10 ਮਿੰਟ ਬਹੁਤ ਹੀ ਸੰਵੇਦਸ਼ੀਲ ਹੁੰਦੇ ਹਨ। ਉਹਨਾਂ ਮੁਤਾਬਿਕ 10 ਲੱਖ ਮੌਤਾਂ ਵਿੱਚੋਂ 3 ਲੱਖ 50 ਹਾਜ਼ਰ ਲੋਕਾਂ ਦੀ ਜਾਨ ਬਚਾਈ ਸਕਦੀ ਹੈ ਜੇਕਰ ਪਹਿਲੇ ਤਿੰਨ ਮਿੰਟ ਦੇ ਅੰਦਰ ਪੀੜਤ ਦੀ ਛਾਤੀ ਨੂੰ ਦੋਵੇਂ ਹੱਥਾਂ ਨਾਲ ਇੱਕ ਖ਼ਾਸ ਅੰਦਾਜ਼ ਵਿੱਚ ਪੰਪ ਕੀਤਾ ਜਾਵੇ, ਜਿਸ ਤਕਨੀਕ ਨੂੰ ਬੀਐੱਲਐੱਸ ਭਾਵ ਕਿ ਬੇਸਕ ਲਾਈਫ਼ ਸਪੋਰਟਸ ਕਹਿੰਦੇ ਹਨ।
ਸੰਤ ਸੀਚੇਵਾਲ ਨੇ ਡਾਕਟਰਾਂ ਵੱਲੋਂ ਦੱਸੀ ਜਾਣਕਾਰੀ ਮੁਤਾਬਿਕ ਦੱਸਿਆ ਕਿ ਇਸ ਤਕਨੀਕ ਦੀ ਜਾਣਕਾਰੀ ਸਿਰਫ 0.1 ਫੀਸਦੀ ਤੋਂ ਵੀ ਘੱਟ ਲੋਕਾਂ ਨੂੰ ਹੈ। ਜਦ ਕਿ ਇਸ ਦੀ ਜਾਣਕਾਰੀ ਤੇ ਇਸ ਦੀ ਸਿਖਲਾਈ ਦੇਸ਼ ਦੇ ਹਰ ਨਾਗਰਿਕ ਨੂੰ ਹੋਣੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਇਸ ਤਕਨੀਕ ਦੀ ਸਿਖਲਾਈ ਸਕੂਲਾਂ ਤੇ ਸਿੱਖਿਆਂ ਸੰਸਥਾਨਾਂ ਵਿੱਚ ਲਾਜ਼ਮੀ ਕੀਤੀ ਜਾਵੇ ਤੇ ਇਸ ਸਿਖਲਾਈ ਨੂੰ ਸਿੱਖਿਆ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ –