ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਦੇ ਪਿੰਡ ਤਰਿੰਡਾ ਥਾਣਾ ਲੱਖੋ ਕੇ ਬਹਿਰਾਮ ਦੇ ਮੌਜੂਦਾ ਸਰਪੰਚ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਨੇ ਸ਼ਾਇਰੀ ਦੀਆਂ ਕੁਝ ਸਤਰਾਂ ਸੋਸ਼ਲ ਮੀਡੀਆ ਤੇ ਪਾ ਕੇ ਆਪਣੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਮਾਮਲੇ ਦੀ ਅਜਨਚ ਕੀਤੀ ਜਾ ਰਹੀ ਹੈ।

Sarpanch shot himself
ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਸਰਪੰਚ ਜਸ਼ਨਪ੍ਰੀਤ ਬਾਵਾ ਪੁੱਤਰ ਤਰਸੇਮ ਬਾਵਾ ਵੱਲੋਂ ਸੋਸ਼ਲ ਮੀਡੀਆ ਉੱਪਰ ਪੋਸਟ ਪਾਈ, ਜਿਸ ਵਿੱਚ ਲਿਖਿਆ ਕਿ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਮਹੁਮਾ ਕੇ ਚੱਲਣਗੇ, ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਏਹ ਵਖਰੀ ਏ ਗੱਲ ਮੁਸਕੁਰਾ ਕੇ ਚੱਲਣਗੇ, ਰਹੀਆਂ ਤਨ ਤੇ ਲੀਰਾਂ ਮੇਰੇ ਜ਼ਿੰਦਗੀ ਭਰ ਮਰਨ ਬਾਦ ਮੈਨੂੰ ਸਜਾ ਕੇ ਚੱਲਣਗੇ, ਜਿਨ੍ਹਾਂ ਦੇ ਮੈਂ ਪੈਰਾਂ ‘ਚ ਰੁਲਦਾ ਰਿਹਾ ਹਾਂ ਓਹ ਹੱਥਾਂ ਤੇ ਮੈਨੂੰ ਉਠਾ ਕੇ ਚੱਲਣਗੇ, ਮੇਰੇ ਯਾਰ ਮੋਢਾ ਵਟਾਵਣ ਬਹਾਨੇ ਤੇਰੇ ਦਰ ਤੇ ਸਜਦਾ ਕਰਾ ਕੇ ਚੱਲਣਗੇ, ਬਿਠਾਇਆ ਜਿਨ੍ਹਾਂ ਨੂੰ ਮੈਂ ਪਲਕਾਂ ਦੀ ਛਾਵੇਂ ਓਹ ਬਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ : ਗ਼ਜ਼ਲ : ਪ੍ਰਕਾਸ਼ ਸਾਥੀ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, 6 ਜ਼ਿਲ੍ਹਿਆਂ ‘ਚ ਅੱਜ ਮੀਂਹ ਪੈਣ ਦੀ ਸੰਭਾਵਨਾ
ਜਸ਼ਨਪ੍ਰੀਤ ਬਾਵਾ ਨੇ ਪੋਸਟ ਪਾਉਣ ਤੋਂ ਬਾਅਦ ਦੇਰ ਰਾਤ ਆਪਣੇ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਸਰਪੰਚ ਆਮ ਆਦਮੀ ਪਾਰਟੀ ਦਾ ਆਗੂ ਸੀ। ਸੂਚਨਾ ਮਿਲਣ ਤੋਂ ਬਾਅਦ ਵਿਧਾਇਕ ਫੌਜਾ ਸਿੰਘ ਸਰਾਰੀ ਮ੍ਰਿਤਕ ਸਰਪੰਚ ਦੇ ਘਰ ਪਹੁੰਚੇ। ਆਤਮ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਵੱਲੋਂ ਪੁਲਿਸ ਕਾਰਵਾਈ ਨਹੀਂ ਕਰਵਾਈ ਜਾ ਰਹੀ। ਪੁਲਿਸ ਜਸ਼ਨਪ੍ਰੀਤ ਬਾਵਾ ਦੇ ਪਰਿਵਾਰ ਨੂੰ ਸਮਝਾ ਕੇ ਪੋਸਟਮਾਰਟਮ ਲਈ ਰਾਜੀ ਕਰਵਾ ਰਿਹਾ ਹੈ ਪਰ ਪਰਿਵਾਰ ਅਜੇ ਤੱਕ ਨਹੀਂ ਮੰਨਿਆ। ਜਸ਼ਨਪ੍ਰੀਤ ਬਾਵਾ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਕ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -:
























