ਬੀਤੇ ਮਹੀਨੇ ਦੀ 13 ਫਰਵਰੀ ਤੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ ਵਿੱਚ ਹੁਣ ਵੱਖ-ਵੱਖ ਕਿਸਾਨ ਆਗੂ ਲਗਾਤਾਰ ਸ਼ਾਮਿਲ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹੁਣ ਕਿਸਾਨ ਸੜਕੀ ਮਾਰਗ ਦੀ ਬਜਾਏ ਰੇਲਾਂ ਰਾਹੀਂ ਸ਼ੰਭੂ ਬਾਰਡਰ ਜਾ ਰਹੇ ਹਨ। ਬੀਤੇ ਦਿਨਾਂ ਦਰਮਿਆਨ ਅੰਮ੍ਰਿਤਸਰ ਤੋਂ ਇੱਕ ਜੱਥਾ ਰਵਾਨਾ ਹੋਣ ਤੋਂ ਬਾਅਦ ਅੱਜ ਫਿਰ ਤੋਂ ਬਿਆਸ ਅਤੇ ਅੰਮ੍ਰਿਤਸਰ ਤੋਂ ਸ਼ੰਭੂ ਬਾਰਡਰ ਦੇ ਲਈ ਕਿਸਾਨਾਂ ਦਾ ਇੱਕ ਵੱਡਾ ਜੱਥਾ ਰਵਾਨਾ ਹੋਣ ਜਾ ਰਿਹਾ ਹੈ।
ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਬਟਾਲਾ ਸਮੇਤ ਕਰੀਬ ਇੱਕ ਦਰਜਨ ਤੋਂ ਵੱਧ ਵੱਖ-ਵੱਖ ਜੋਨਾਂ ਦੇ ਸੈਂਕੜੇ ਕਿਸਾਨ ਆਗੂ ਸ਼ੰਬੂ ਬਾਰਡਰ ਤੇ ਚਲ ਰਹੇ ਮੋਰਚੇ ਵਿੱਚ ਪੁੱਜਣ ਦੇ ਲਈ ਰਵਾਨਾ ਹੋਣ ਜਾ ਰਹੇ ਹਨ। ਇਸ ਦੌਰਾਨ ਹਲਕਾ ਜੰਡਿਆਲਾ ਗੁਰੂ ਅਤੇ ਹਲਕਾ ਬਾਬਾ ਬਕਾਲਾ ਨਾਲ ਸੰਬੰਧਿਤ ਕਿਸਾਨ ਆਗੂ ਜਗਤਾਰ ਸਿੰਘ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਸ਼ਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਬਾਅਦ ਦੁਪਹਿਰ ਤੱਕ ਕਿਸਾਨਾਂ ਦੇ ਵੱਖ-ਵੱਖ ਵੱਡੇ ਜਥੇ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਵੱਡਾ ਹਾ.ਦਸਾ, JCB ਮਸ਼ੀਨ ਨਾਲ ਟ.ਕਰਾ.ਈ ਬਾਈਕ, ਹਾ.ਦਸੇ ‘ਚ 3 ਨੌਜਵਾਨਾਂ ਦੀ ਹੋਈ ਮੌ.ਤ
ਉਨ੍ਹਾਂ ਦੱਸਿਆ ਕਿ ਅੱਜ ਜਾ ਰਹੇ ਜਥਿਆਂ ਦੇ ਵਿੱਚ ਉਹ ਪੱਖੇ ਬਿਜਲੀ ਦੀਆਂ ਤਾਰਾਂ ਰਾਸ਼ਨ ਦੇ ਸਮਾਨ ਸਮੇਤ ਵੱਖ-ਵੱਖ ਜ਼ਰੂਰੀ ਵਸਤਾਂ ਆਪਣੇ ਨਾਲ ਲੈ ਕੇ ਜਾ ਰਹੇ ਹਨ। ਜਿਵੇਂ ਜਿਵੇਂ ਪੰਜਾਬ ਤੋਂ ਕਿਸਾਨਾਂ ਦੇ ਜਥੇ ਸ਼ੰਭੂ ਬਾਰਡਰ ਪਹੁੰਚ ਰਹੇ ਹਨ, ਇਸੇ ਦਰਮਿਆਨ ਜਿਹੜੇ ਕਿਸਾਨ ਉਥੇ ਬੀਤੇ ਮਹੀਨੇ ਤੋਂ ਧਰਨੇ ਵਿੱਚ ਸ਼ਮੂਲੀਅਤ ਕਰੀ ਬੈਠੇ ਸਨ ਉਹ ਵਾਪਸ ਪੰਜਾਬ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰ ਹਫਤੇ ਦੇ ਦਰਮਿਆਨ ਕਿਸਾਨਾਂ ਦੇ ਜਥੇ ਲਗਾਤਾਰ ਸ਼ੰਭੂ ਬਾਰਡਰ ਸ਼ਮੂਲੀਅਤ ਕਰ ਰਹੇ ਹਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਕਿਸਾਨ ਲਗਾਤਾਰ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੁੰਦੇ ਰਹਿਣਗੇ।।
ਵੀਡੀਓ ਲਈ ਕਲਿੱਕ ਕਰੋ -: