ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਦੇਸ਼ ਵਿੱਚ ਹੰਗਾਮਾ ਮਚਿਆ ਹੋਇਆ ਹੈ ਪਰ ਸਿੱਧੂ ਮੂਸੇਵਾਲਾ ਆਪਣੀ ਮੌਤ ਦੀ ਆਸ਼ੰਕਾ ਪਹਿਲਾਂ ਹੀ ਜ਼ਾਹਿਰ ਕਰ ਚੁੱਕੇ ਸਨ । ਇਸ ਸਮੇਂ ਉਨ੍ਹਾਂ ਦੇ ਦੋ ਗੀਤ ‘ਦ ਲਾਸਟ ਰਾਈਡ’ ਅਤੇ ‘295’ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਟਰੈਂਡ ਕਰ ਰਹੇ ਹਨ । ਇਹ ਇਤਫ਼ਾਕ ਹੈ ਕਿ ਉਨ੍ਹਾਂ ਦੇ ਟਾਈਟਲ ਵਿੱਚ ਹੀ ਉਸਦੀ ਮੌਤ ਦੀ ਚਿਤਾਵਨੀ ਸੀ।
10 ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਨੇ ‘295’ ਗੀਤ ਰਿਲੀਜ਼ ਕੀਤਾ ਸੀ । ਇਹ ਗੀਤ ਪੰਜਾਬ ਵਿੱਚ ਵਾਪਰ ਰਹੀਆਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੀ। ਇਸ ਦੇ ਸ਼ਬਦ ਸਨ- ਸੱਚ ਬੋਲਾਂ ਤਾਂ 295 ਲੱਗੇਗੀ । 29 ਤਾਰੀਕ ਅਤੇ 5ਵੇਂ ਮਹੀਨੇ ਯਾਨੀ 29 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ । ਦੂਜੇ ਗਾਣੇ ਦਾ ਟਾਈਟਲ ‘ਦਿ ਲਾਸਟ ਰਾਈਡ’ ਤਾਂ ਸਿੱਧੂ ਨੇ ਆਪਣੀ ਮਹਿੰਦਰਾ ਥਾਰ ਵਿੱਚ ਜ਼ਿੰਦਗੀ ਦੀ ਲਾਸਟ ਰਾਈਡ ਕੀਤੀ।
ਇਹ ਵੀ ਪੜ੍ਹੋ: ਆਖਰੀ ਸਾਹ ਤੱਕ ਦਿਲੇਰੀ ਨਾਲ ਲੜਿਆ ਸੀ ਸਿੱਧੂ ਮੂਸੇਵਾਲਾ, ਜੀਪ ਤੋਂ ਮਿਲੀ ਪਿਸਟਲ
ਦੱਸ ਦੇਈਏ ਕਿ ਸਿੱਧੂ ਨੇ ਆਪਣੀ ਮੌਤ ਤੋਂ 4 ਦਿਨ ਪਹਿਲਾਂ 25 ਮਈ ਨੂੰ ਗੀਤ ‘ਲੇਵਲ’ ਰਿਲੀਜ਼ ਕੀਤਾ ਸੀ, ਜੋ ਉਨ੍ਹਾਂ ਦਾ ਆਖਰੀ ਗੀਤ ਬਣ ਗਿਆ । ਇਸ ਤੋਂ ਦੋ ਹਫਤੇ ਪਹਿਲਾਂ 15 ਮਈ ਨੂੰ ਗੀਤ ‘ਦਿ ਲਾਸਟ ਰਾਈਡ’ ਰਿਲੀਜ਼ ਹੋਇਆ ਸੀ। ਸਿੱਧੂ ਨੇ ‘ਦਿ ਲਾਸਟ ਰਾਈਡ’ ਗੀਤ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਸੀ । ਸਿੱਧੂ ਮੂਸੇਵਾਲਾ ਦੇ ‘ਦ ਲਾਸਟ ਰਾਈਡ’ ਗੀਤ ਨੂੰ ਰਿਲੀਜ਼ ਹੋਏ 15 ਦਿਨ ਹੀ ਹੋਏ ਹਨ ਅਤੇ ਇਸ ਨੂੰ ਇਕ ਕਰੋੜ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ । ਗੀਤ ਦੇ ਬੋਲ ਖੁਦ ਸਿੱਧੂ ਨੇ ਲਿਖੇ ਹਨ। ਸੁਣਨ ਵਿੱਚ ਅਜਿਹਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਆਪਣੀ ਮੌਤ ਦਾ ਅੰਦਾਜ਼ਾ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: