ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੰਗਲਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ। ਪਾਲੀਵੁੱਡ ਸਣੇ ਬਾਲੀਵੁੱਡ ਦੀਆਂ ਹਸਤੀਆਂ ਵੱਲੋਂ ਸਿੱਧੂ ਦੀ ਮੌਤ ‘ਤੇ ਦੁੱਖ ਜਤਾਇਆ ਗਿਆ । ਜਿਸ ਤੋਂ ਬਾਅਦ ਬੁੱਧਵਾਰ ਨੂੰ ਮਰਹੂਮ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਦੇ ਫੁੱਲ ਚੁਗੇ ਗਏ । ਇਸ ਮੌਕੇ ਮੂਸੇਵਾਲਾ ਦੀ ਬੇਬਸ ਮਾਂ ਦਾ ਦੁੱਖ ਝੱਲਿਆ ਨਹੀਂ ਜਾ ਰਿਹਾ ਸੀ। ਪੁੱਤ ਦੇ ਫੁੱਲ ਚੁਗਣ ਸਮੇਂ ਮਾਂ ਰੋਂਦੀ ਹੋਈ ਉੱਚੀ-ਉੱਚੀ ਆਵਾਜਾਂ ਮਾਰ ਰਹੀ ਸੀ । ਇਹ ਤਸਵੀਰਾਂ ਦਿਲ ਨੂੰ ਝੰਜੋੜ ਕੇ ਰੱਖਣ ਵਾਲੀਆਂ ਹਨ।
ਇਸ ਮੌਕੇ ਮੂਸੇਵਾਲਾ ਦੀ ਮਾਂ ਉੱਚੀ-ਉੱਚੀ ਰੋਂਦੀ ਹੋਈ ਕਹਿ ਰਹੀ ਸੀ ਕਿ ਉਸਦੇ ਛੇ ਫੁੱਟੇ ਪੁੱਤ ਨੂੰ ਦੁਸ਼ਮਣਾਂ ਨੇ ਨਿੱਕੀ ਜਿਹੀ ਢੇਰੀ ਬਣਾ ਕੇ ਰੱਖ ਦਿੱਤਾ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ। ਉੱਥੇ ਹੀ ਇਸ ਦੌਰਾਨ ਇੱਕ ਹੋਰ ਭਾਵੁਕ ਕਰ ਦੇਣ ਵਾਲੀ ਤਸਵੀਰ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਆਪਣੇ ਪੁੱਤ ਦੇ ਫੁੱਲ ਹਿੱਕ ਨਾਲ ਲਗਾ ਕੇ ਬੈਠੇ ਦਿਖਾਈ ਦੇ ਰਹੇ ਹਨ। ਫੁੱਲ ਚੁਗਣ ਤੋਂ ਬਾਅਦ ਘਰ ਵਿੱਚ ਸ੍ਰੀ ਸਹਿਜ ਪਾਠ ਵੀ ਆਰੰਭ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਮਰਡਰ ਮਗਰੋਂ ਮਾਨ ਸਰਕਾਰ ਵੱਲੋਂ 27 ਸੈਲਿਬ੍ਰਿਟੀਜ਼ ਨੂੰ ਸੁਰੱਖਿਆ ਦੇਣ ਦੀ ਤਿਆਰੀ!
ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦਾ ਪਰਿਵਾਰ ਸ੍ਰੀ ਕੀਰਤਪੁਰ ਸਾਹਿਬ ਦੇ ਲਈ ਰਵਾਨਾ ਹੋ ਚੁੱਕਿਆ ਹੈ । ਜਿੱਥੇ ਸਿੱਧੂ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕੀਤਾ ਜਾਵੇਗਾ । ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਹਿੱਕ ਨਾਲ ਸਿੱਧੂ ਮੂਸੇਵਾਲਾ ਦੇ ਫੁੱਲ ਲਾਈ ਬੈਠਾ ਸੀ। ਬੇਹੱਦ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਹਨ।
ਦੱਸ ਦੇਈਏ ਕਿ ਬੀਤੇ ਐਤਵਾਰ ਨੂੰ ਸਿੱਧੂ ਮੂਸੇਵਾਲਾ ਦਾ ਕੁਝ ਲੋਕਾਂ ਨੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਵੀਡੀਓ ਲਈ ਕਲਿੱਕ ਕਰੋ -: