ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚ ਗਈ ਹੈ। ਮਾਨਸਾ ਪੁਲਿਸ ਨੇ ਮੂਸੇਵਾਲਾ ਕਤਲਕਾਂਡ ਵਿੱਚ 2 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਹ ਦੋਵੇਂ ਮਿਊਜ਼ਿਕ ਇੰਡਸਟਰੀ ਨਾਲ ਹੀ ਜੁੜੇ ਹੋਏ ਹਨ। ਜਿਨ੍ਹਾਂ ਦੇ ਨਾਮ ਦਾ ਖੁਲਾਸਾ ਪੁਲਿਸ ਵੱਲੋਂ ਜਲਦ ਹੀ ਕੀਤਾ ਜਾਵੇਗਾ। ਮੂਸੇਵਾਲਾ ਦੇ ਪਿਤਾ ਨੇ DGP ਨੂੰ ਇਸਦੀ ਸ਼ਿਕਾਇਤ ਭੇਜੀ ਗਈ ਸੀ। ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਇਹ ਲੋਕ ਮੂਸੇਵਾਲਾ ਨੂੰ ਧਮਕਾ ਰਹੇ ਹਨ। ਜਿਸ ਤੋਂ ਬਾਅਦ ਦੋਹਾਂ ਨੂੰ IPC ਦੀ ਧਾਰਾ 120B ਵਿੱਚ ਨਾਮਜਦ ਕੀਤਾ ਗਿਆ ਹੈ।
ਮੂਸੇਵਾਲਾ ਦੇ ਪਿਤਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਇਹ ਦੋਵੇਂ ਸਿੱਧੂ ਨਾਲ ਜੁੜੇ ਸਨ। ਇਹ ਉਸ ਸਮੇਂ ਦੀ ਗੱਲ ਹੈ, ਜਦੋਂ ਮੂਸੇਵਾਲਾ ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਸਨ ਅਤੇ ਆਪਣੇ ਗਾਇਕੀ ਕਰੀਅਰ ਨੂੰ ਸ਼ੁਰੂ ਕਰ ਰਹੇ ਸਨ। ਦੋਨੋਂ ਦੇ ਸ਼ੁਰੂਆਤ ਵਿੱਚ ਮੂਸੇਵਾਲਾ ਦੇ ਨਾਲ ਬਹੁਤ ਚੰਗੇ ਸਬੰਧ ਸਨ। ਸੂਤਰਾਂ ਮੁਤਾਬਕ ਇਨ੍ਹਾਂ ਦੋਹਾਂ ਨੇ ਮੂਸੇਵਾਲਾ ਦੇ ਸਟੇਜ ਸ਼ੋਅ ਦੀ ਕਮਾਈ ਦਾ ਥੋੜ੍ਹਾ ਹਿੱਸਾ ਹੀ ਮੂਸੇਵਾਲਾ ਨੂੰ ਮਿਲਦਾ ਸੀ। ਜਿਸ ਤੋਂ ਬਾਅਦ ਇਨ੍ਹਾਂ ਵਿਚਾਲੇ ਹੋਏ ਐਗਰੀਮੈਂਟ ਤੋਂ ਪਿੱਛੇ ਹਟ ਗਏ। ਇਨ੍ਹਾਂ ਦੋਹਾਂ ਮੁਲਜ਼ਮਾਂ ਨੇ ਮੂਸੇਵਾਲਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਕੈਨੇਡਾ ਵਿੱਚ ਸ਼ੋਅ ਕਰਨ ਦੀ ਚੁਣੌਤੀ ਦਿੱਤੀ। ਮੂਸੇਵਾਲਾ ਨੇ ਇਸ ਨੂੰ ਸਵੀਕਾਰ ਕੀਤਾ ਅਤੇ ਕੈਨੇਡਾ ਵਿੱਚ ਕਾਮਯਾਬ ਸ਼ੋਅ ਕੀਤੇ। ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਮੂਸੇਵਾਲੇ ਦੇ ਗੀਤ ਲੀਕ ਕਰ ਕੇ ਉਸਨੂੰ ਵਿੱਤੀ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਵੀ ਮੂਸੇਵਾਲਾ ਇਨ੍ਹਾਂ ਦੇ ਦਬਾਅ ਵਿੱਚ ਨਹੀਂ ਆਏ ਤਾਂ ਇਨ੍ਹਾਂ ਲੋਕਾਂ ਨੇ ਗੈਂਗਸਟਰਾਂ ਰਾਹੀਂ ਮੂਸੇਵਾਲਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਆਮ ਆਦਮੀ ਕਲੀਨਿਕ ‘ਚ ਨਹੀਂ ਟਿਕ ਰਹੇ ਡਾਕਟਰ ! ਹੁਣ ਬਰਨਾਲਾ ‘ਚ ਆਰਥੋ ਐਮਐਸ ਸਰਜਨ ਨੇ ਦਿੱਤਾ ਅਸਤੀਫਾ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਟਾਰਗੇਟ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਹੋਰ ਸਿੰਗਰ ਹੈ। ਕੱਲ੍ਹ ਵੀ ਕੈਂਡਲ ਮਾਰਚ ਦੌਰਾਨ ਉਨ੍ਹਾਂ ਨੇ ਅਜਿਹੇ ਸਿੰਗਰ ਜੋ ਗੈਂਗਸਟਰਾਂ ਨੂੰ ਆਪਣਾ ਭਰਾ ਕਹਿੰਦਾ ਹੈ ਅਤੇ ਫਿਰ ਪੰਜਾਬ ਪੁਲਿਸ ਤੋਂ ਸਿਕਓਰਿਟੀ ਮੰਗਦਾ ਹੈ।
ਵੀਡੀਓ ਲਈ ਕਲਿੱਕ ਕਰੋ -: