ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਸਦਰ ਥਾਣਾ ਮਾਨਸਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ । ਪੁਲਿਸ ਵੱਲੋਂ ਮੂਸੇਵਾਲਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ । ਉਸ ਦੇ ਪਿਤਾ ਦਾ ਕਹਿਣਾ ਹੈ ਕਿ ਸਿੱਧੂ ਨੂੰ ਕਈ ਗੈਂਗਸਟਰ ਫਿਰੌਤੀ ਲਈ ਫੋਨ ‘ਤੇ ਧਮਕੀਆਂ ਭੇਜਦੇ ਸੀ । ਉਨ੍ਹਾਂ ਦੱਸਿਆ ਕਿ ਲੌਰੈਂਸ ਬਿਸ਼ਨੋਈ ਗੈਂਗ ਵੱਲੋਂ ਸਿੱਧੂ ਨੂੰ ਕਈ ਵਾਰ ਧਮਕੀ ਦਿੱਤੀ ਗਈ ਸੀ । ਜਿਸ ਕਾਰਨ ਸਿੱਧੂ ਨੇ ਇੱਕ ਬੁਲਟਪਰੂਫ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ । ਪਿਤਾ ਨੇ FIR ਵਿੱਚ ਦੱਸਿਆ ਕਿ ਐਤਵਾਰ ਨੂੰ ਜਦੋਂ ਸਿੱਧੂ ਘਰੋਂ ਦੋ ਦੋਸਤਾਂ ਨਾਲ ਥਾਰ ਗੱਡੀ ਵਿੱਚ ਨਿਕਲਿਆ ਸੀ ।
ਪਿਤਾ ਨੇ FIR ਵਿੱਚ ਦੱਸਿਆ ਕਿ ਜਦੋਂ ਸਿੱਧੂ ਘਰੋਂ ਨਿਕਲਿਆ ਤਾਂ ਉਹ ਉਸਦੇ ਪਿੱਛੇ ਸਰਕਾਰੀ ਗਨਮੈਨ ਲੈ ਕੇ ਦੂਜੀ ਗੱਡੀ ਵਿੱਚ ਗਏ ਸੀ । ਰਸਤੇ ਵਿੱਚ ਉਨ੍ਹਾਂ ਨੇ ਇੱਕ ਕਰੋਲਾ ਗੱਡੀ ਨੂੰ ਮੂਸੇਵਾਲਾ ਦੀ ਥਾਰ ਦਾ ਪਿੱਛਾ ਕਰਦੇ ਦੇਖਿਆ । ਉਨ੍ਹਾਂ ਦੱਸਿਆ ਕਿ ਉਸ ਗੱਡੀ ਵਿੱਚ ਚਾਰ ਨੌਜਵਾਨ ਸਵਾਰ ਸੀ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਬੁਲੈਰੋ ਗੱਡੀ ਤੇ ਕਰੋਲਾ ਗੱਡੀ ਵਿੱਚੋਂ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਦੋਨੋ ਗੱਡੀਆਂ ਵਿੱਚ ਸਵਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੋਸਟਮਾਟਰਮ ਕਰਵਾਉਣ ਤੋਂ ਕੀਤੀ ਨਾਂਹ, NIA ਤੋਂ ਜਾਂਚ ਕਰਵਾਉਣ ਦੀ ਮੰਗ
ਪਿਤਾ ਨੇ ਦੱਸਿਆ ਕਿ ਉਹ ਮੂਸੇਵਾਲਾ ਅਤੇ ਗੱਡੀ ਵਿੱਚ ਸਵਾਰ ਉਸਦੇ ਦੋ ਦੋਸਤਾਂ ਨੂੰ ਮਾਨਸਾ ਸਿਵਲ ਹਸਪਤਾਲ ਲੈ ਗਏ, ਜਿੱਥੇ ਸਿੱਧੂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਕਤਲ, ਇਰਾਦਾ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: