ਮੋਹਾਲੀ ਦੇ ਖਰੜ ਵਿਚ ਸਾਫਟਵੇਅਰ ਇੰਜੀਨੀਅਰ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਉਸ ਦੇ ਕਤਲ ਬਾਰੇ ਜਾਣਕਾਰੀ ਦਿੱਤੀ ਗਈ। ਪਰਿਵਾਰ ਮੁਤਾਬਕ ਮ੍ਰਿਤਕ ਨੌਜਵਾਨ ਖਰੜ ਵਿਚ ਰਹਿ ਰਿਹਾ ਸੀ ਤੇ ਇਕ ਸਾਫਟਵੇਅਰ ਕੰਪਨੀ ਵਿਚ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ।
ਖਰੜ ਦੇ ਸੰਨੀ ਇਨਕਲੇਵ ਵਿਚ ਬੀਤੀ ਰਾਤ 12 ਵਜੇ ਤਜਿੰਦਰ ਤੇਜੀ ਨਾਂ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਉਮਰ 33 ਸਾਲ ਸੀ ਤੇ ਅਜੇ ਉਸ ਦਾ ਵਿਆਹ ਨਹੀਂ ਹੋਇਆ ਸੀ। ਨੌਜਵਾਨ ਮਾਲੇਰਕੋਟਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਕਾਫੀ ਸਾਲਾਂ ਤੋਂ ਖਰੜ ਵਿਚ ਇੰਜੀਨੀਅਰ ਵਜੋਂ ਨੌਕਰੀ ਕਰ ਰਿਹਾ ਸੀ। ਪੁਲਿਸ ਵੱਲੋ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੀ ਬਿਆਨ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ : IPL ਦਾ ਕ੍ਰੇਜ਼, ਵਿਆਹ ਲਈ ਜੋੜੇ ਨੇ ਛਪਵਾਇਆ ਅਨੋਖਾ ਕਾਰਡ, ਵੇਖ ਤੁਸੀਂ ਵੀ ਕਹੋਗੇ-ਕਮਾਲ ਦੇ ਫੈਨ
ਕਤਲ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮ੍ਰਿਤਕ ਦੇ ਭਰਾ ਕਰਨਵੀਰ ਦਾ ਕਹਿਣਾ ਹੈ ਕਿ ਤਜਿੰਦਰ ਤੇਜੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਫਿਰ ਵੀ ਉਸ ਦਾ ਕਤਲ ਕਿਉਂ ਕੀਤਾ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: