ਸ਼ਹਿਰ ਦੇ ਸੰਧੂ ਪੱਤੀ ਇਲਾਕੇ ਦਾ 24 ਸਾਲਾ ਸਿਮਰਨਦੀਪ ਸਿੰਘ 2018 ਵਿੱਚ ਫੌਜ ਵਿੱਚ ਸਿਪਾਹੀ ਵਜੋਂ ਭਰਤੀ ਹੋਇਆ ਸੀ। ਜਿਸ ਦੀ ਬੀਤੀ ਰਾਤ ਡਿਊਟੀ ਦੌਰਾਨ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ । ਮ੍ਰਿਤਕ ਫੌਜੀ ਜਵਾਨ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਗੜ੍ਹੀ ਵਿੱਚ ਤਾਇਨਾਤ ਸੀ ਅਤੇ ਆਪਣੇ ਕੋਰਸ ਦੇ ਸਿਲਸਿਲੇ ਵਿੱਚ ਕੁਝ ਦਿਨਾਂ ਲਈ ਅੰਬਾਲਾ ਆਇਆ ਹੋਇਆ ਸੀ, ਜਿੱਥੇ ਡਿਊਟੀ ਦੌਰਾਨ ਸੱਪ ਦੇ ਡੱਸਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਨੇ ਮੰਗ ਕਰਦਿਆਂ ਕਿਹਾ ਕਿ ਫੌਜੀ ਜਵਾਨ ਨੂੰ ਸ਼ਹੀਦ ਦਾ ਦਰਜ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Soldier Dies of Snake Bite
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਫ਼ੌਜੀ ਜਵਾਨ ਦੇ ਪਿਤਾ ਦਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ 2018 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। ਫਿਲਹਾਲ ਉਹ ਰਾਜੌਰੀ ਸੈਕਟਰ ਵਿਖੇ ਡਿਊਟੀ ‘ਤੇ ਸੀ । ਉਹ ਪੜ੍ਹਾਈ ਦੇ ਸਿਲਸਿਲੇ ਵਿੱਚ ਅੰਬਾਲਾ ਆਇਆ ਹੋਇਆ ਸੀ। ਜਿੱਥੇ ਰਾਤ ਸਮੇਂ ਉਹ ਆਪਣੀ ਪੜ੍ਹਾਈ ਕਰਕੇ ਸੌਂ ਗਿਆ ਤੇ ਖ਼ਤਰਨਾਮ ਸੱਪ ਉਸਦੇ ਬਿਸਤਰੇ ‘ਤੇ ਚੜ੍ਹ ਗਿਆ ਅਤੇ ਉਸਨੂੰ ਡਸ ਲਿਆ । ਸਵੇਰੇ ਚਾਰ ਵਜੇ ਉਠਣ ਸਮੇਂ ਉਸਦੀ ਤਬੀਅਤ ਖਰਾਬ ਹੋ ਗਈ। ਜਦੋਂ ਉਸਦੇ ਸਾਥੀਆਂ ਨੇ ਦੇਖਿਆ ਤਾਂ ਉਸਦੀ ਪਿੱਠ ‘ਤੇ ਸੱਪ ਨੇ ਡੱਸਿਆ ਹੋਇਆ ਸੀ । ਜਿਸ ਤੋਂ ਬਾਅਦ ਫ਼ੌਜ ਦੀ ਗੱਡੀ ਮੰਗਵਾ ਕੇ ਨੌਜਵਾਨ ਨੂੰ ਤੁਰੰਤ ਫ਼ੌਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁੱਤਰ ਦੀ ਮੌਤ ਡਿਊਟੀ ਦੌਰਾਨ ਹੋਈ ਹੈ, ਜਿਸ ਕਰਕੇ ਉਸਨੂੰ ਸ਼ਹੀਦ ਦਾ ਦਰਜ਼ਾ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਪਰਿਵਾਰ ਨੂੰ ਮਿਲਣ ਆਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਭਾਖੜਾ ਨਹਿਰ ‘ਚੋਂ ਮਿਲੀ ਦੇਹ
ਇਸ ਮੌਕੇ ਸਥਾਨਕ ਵਾਸੀ ਅਤੇ ਸਾਬਕਾ ਫ਼ੌਜੀ ਨਛੱਤਰ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਡਿਊਟੀ ਦੌਰਾਨ ਮੌਤ ਹੋਈ ਸੀ ਅਤੇ ਡਿਊਟੀ ਵੀ ਮਿਲਟਰੀ ਹਸਪਤਾਲ ਵਿੱਚ ਕੀਤੀ ਗਈ ਸੀ । ਜਿਸ ਕਰਕੇ ਫ਼ੌਜ ਮ੍ਰਿਤਕ ਜਵਾਨ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ ਨਾਲ ਇਸ ਜਵਾਨ ਦਾ ਬੁੱਤ ਸਾਡੇ ਵਾਰਡ ਵਿੱਚ ਲਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਅਗਨੀਵੀਰਾਂ ਸਮੇਤ ਹਰ ਸ਼ਹੀਦ ਫ਼ੌਜੀ ਦੇ ਘਰ ਜਾ ਕੇ 1 ਕਰੋੜ ਰੁਪਏ ਦੀ ਸਹਾਇਤਾ ਪਰਿਵਾਰਾਂ ਨੂੰ ਦੇ ਰਹੀ ਹੈ। ਜਿਸ ਕਰਕੇ ਉਨ੍ਹਾਂ ਦੀ ਮੰਗ ਹੈ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ । ਉਨ੍ਹਾਂ ਦੱਸਿਆ ਕਿ ਪਰਿਵਾਰ ਬਰਨਾਲਾ ਦੇ ਸੰਧੂ ਪੱਤੀ ਏਰੀਏ ਵਿੱਚ ਰਹਿੰਦਾ ਹੈ। ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ। ਇਸਦੇ ਇੱਕ ਭੈਣ ਅਤੇ ਇੱਕ ਛੋਟਾ ਭਰਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: