Spanish girl commits : ਅੰਮ੍ਰਿਤਸਰ : ਸਪੇਨ ਦੀ ਇੱਕ ਕੁੜੀ ਨੇ ਫੇਸਬੁੱਕ ਫ੍ਰੈਂਡ ਬਣਾ ਕੇ ਸਿਰਫ 13 ਦਿਨ ‘ਚ ਅੰਮ੍ਰਿਤਸਰ ਦੇ ਇੱਕ ਕਾਰੋਬਾਰੀ ਨੂੰ 1.55 ਲੱਖ ਰੁਪਏ ਦੀ ਚਪਤ ਲਗਾ ਦਿੱਤੀ। ਕੋਤਵਾਲੀ ਥਾਣੇ ਦੇ ASI ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਈਬਰ ਸੈਲ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ। ਬਟਾਲਾ ਰੋਡ ਸਥਿਤ ਰਾਜੇਂਦਰ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਪਿਛਲੀ 25 ਸਤੰਬਰ ਨੂੰ ਉਨ੍ਹਾਂ ਦੀ ਫੇਸਬੁੱਕ ਆਈਡੀ ‘ਤੇ ਕੈਟੀ ਵਿਲੀਅਮ ਨਾਂ ਦੀ ਕੁੜੀ ਦੀ ਫ੍ਰੈਂਡ ਰਿਕਵੈਸਟ ਮਿਲੀ। ਉਸ ਦੀ ਪ੍ਰੋਫਾਈਲ ‘ਚ ਉਸ ਦਾ ਸਟੇਟਸ ਮੈਰਿਜ ਅਤੇ ਪਤਾ ਮੇਡਰਿਡ ਸਪੇਨ ਲਿਖਿਆ ਹੋਇਆ ਸੀ ਉਸ ਨੇ ਰਿਕਵੈਸਟ ਸਵੀਕਾਰ ਕਰ ਲਈ। ਦੋਵਾਂ ‘ਚ ਗੱਲਾਂ ਹੋਣ ਲੱਗੀਆਂ ਤੇ ਦੋਸਤੀ ਹੋ ਗਈ।
ਔਰਤ ਨੇ ਉਸ ਨੂੰ ਦੱਸਿਆ ਕਿ ਉਸ ਦੀ ਇੱਕ ਬੱਚੀ ਹੈ। ਕੁਝ ਹੀ ਦਿਨ ‘ਚ ਉਹ ਭਾਰਤ ਆਉਣ ਵਾਲੀ ਹੈ। ਇਥੇ ਘੁੰਮਣ ਫਿਰਨ ‘ਚ ਉਸ ਨੂੰ ਉਸ ਦੀ ਮਦਦ ਕਰਨੀ ਹੋਵੇਗੀ। ਇਸ ਤੋਂ ਬਾਅਦ 7 ਅਕਤੂਬਰ ਨੂੰ ਦੁਪਹਿਰ ਕੈਟੀ ਵਿਲੀਅਮ ਨੇ ਉਸ ਨੂੰ ਦੱਸਿਆ ਕਿ ਉਹ ਸ਼ਾਮ ਨੂੰ ਫਲਾਈਟ ਰਾਹੀਂ ਦਿੱਲੀ ਪਹੁੰਚਣ ਵਾਲੀ ਹੈ। 8 ਅਕਤੂਬਰ ਰਾਤ ਤੱਕ ਉਹ ਅੰਮ੍ਰਿਤਸਰ ਪਹੁੰਚ ਜਾਵੇਗੀ। 8 ਨੂੰ ਸਵੇਰੇ ਉਸ ਨੂੰ ਸੀਮਾ ਸ਼ਰਮਾ ਨਾਂ ਦੀ ਇੱਕ ਕੁੜੀ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਹ ਏਅਰਪੋਰਟ ਤੋਂ ਕਸਟਮ ਅਧਿਕਾਰੀ ਬੋਲ ਰਹੀ ਹੈ। ਕੈਟੀ ਨੂੰ ਸਿਸਟਮ ਵਿਭਾਗ ਨੇ ਫੜ ਲਿਆ ਹੈ। ਉਹ ਏਅਰਪੋਰਟ ਤੋਂ ਕਸਟਮ ਅਧਿਕਾਰੀ ਬੋਲ ਰਹੀ ਹੈ। ਉਸ ਦੀ ਕਸਟਮ ਡਿਊਟੀ ਚੁਕਾਉਣ ਲਈ ਉਸ ਨੂੰ 1.55 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਹ ਉਸ ਦੀਆਂ ਗੱਲਾਂ ‘ਚ ਆ ਗਿਆ।
ਔਰਤ ਨੇ ਉਸ ਨੂੰ ਦੋ ਬੈਂਕ ਖਾਤਿਆਂ ਦੇ ਨੰਬਰ ਦਿੱਤੇ ਜਿਨ੍ਹਾਂ ‘ਚ ਉਸ ਨੇ ਕੁੱਲ 1.55 ਲੱਖ ਰੁਪਏ ਜਮ੍ਹਾ ਕਰ ਦਿੱਤੇ। ਉਸ ਤੋਂ ਬਾਅਦ ਉਸ ਨੂੰ ਫਿਰ ਤੋਂ ਹੋਰ ਪੈਸੇ ਜਮ੍ਹਾ ਕਰਵਾਉਣ ਲਈ ਫੋਨ ਆਉਣ ਲੱਗੇ ਜਿਸ ‘ਤੇ ਉਹ ਸਮਝ ਗਿਆ ਕਿ ਉਸ ਨਾਲ ਠੱਗੀ ਹੋਈ ਹੈ। ਉਸ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਮੁਤਾਬਕ ਸੀਮਾ ਸ਼ਰਮਾ ਦਿੱਲੀ ਏਅਰਪੋਰਟ ‘ਤੇ ਕਸਟਮ ਅਧਿਕਾਰੀ ਹੈ ਪਰ ਜਾਂਚ ‘ਚ ਪਤਾ ਲੱਗਾ ਹੈ ਕਿ ਉਥੇ ਸੀਮਾ ਨਾਂ ਦਾ ਕੋਈ ਅਧਿਕਾਰੀ ਨਹੀਂ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਜੇ. ਪੀ. ਸਿੰਘ ਤੇ ਹੇਂਜ ਬੇਗਮ ਨਾਂ ਦੇ ਦੋਵਾਂ ਦੇ ਨਾਂ ਵੀ FIR ਦਰਜ ਕੀਤੀ। ਪੁਲਿਸ ਨੇ ਕੈਟੀ ਵਿਲੀਅਮ, ਦਿੱਲੀ ਨਿਵਾਸੀ ਸੀਮਾ ਸ਼ਰਮਾ ਤੇ ਹੇਂਜ ਬੇਗਮ ਖਿਲਾਫ ਮਾਮਲਾ ਦਰਜ ਕਰਕੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ।