ਭਾਰਤੀ ਫੌਜ ਨੇ ਪਾਕਿਸਤਾਨ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਫੌਜ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਵੀ ਕਈ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨ ਵੱਲੋਂ ਦਰਬਾਰ ਸਾਹਿਬ ‘ਤੇ ਡਰੋਨ ਰਾਹੀਂ ਮਿਜ਼ਾਇਲ ਸੁੱਟੇ ਗਏ ਸਨ। AKASH ਮਿਜ਼ਾਇਲ ਸਿਸਟਮ ਅਤੇ L-70 ਡਿਫੈਂਸ ਗਨ ਨੇ ਪੰਜਾਬ ਅਤੇ ਦਰਬਾਰ ਸਾਹਿਬ ਨੂੰ ਪਾਕਿਸਤਾਨ ਦੇ ਡਰੋਨ ਅਤੇ ਮਿਜ਼ਾਇਲ ਹਮਲਿਆਂ ਤੋਂ ਬਚਾਇਆ ਸੀ।
ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ, ਜੀਓਸੀ, 15 ਇਨਫੈਂਟਰੀ ਡਿਵੀਜ਼ਨ ਨੇ ਕਿਹਾ- ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨੀ ਫੌਜ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਆਪਣੇ ਅੱਤਵਾਦੀਆਂ ਦੁਆਰਾ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਨਿਹੱਥੇ ਸੈਲਾਨੀਆਂ ‘ਤੇ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ, ਪੂਰੇ ਦੇਸ਼ ਦੇ ਗੁੱਸੇ ਨੇ ਭਾਰਤ ਦੀ ਮਜ਼ਬੂਤ ਅਗਵਾਈ ਹੇਠ ਆਪ੍ਰੇਸ਼ਨ ਸਿੰਦੂਰ ਦਾ ਰੂਪ ਧਾਰਨ ਕਰ ਲਿਆ। ਅਸੀਂ ਸਿਰਫ਼ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ ਅਤੇ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਨਾਲ ਵਾਪਰਿਆ ਭਾ/ਣਾ, ਸੜਕ ‘ਤੇ ਪਿਆ ਟੋਇਆ ਬਣ ਗਿਆ ‘ਕਾ/ਲ’
ਉਨ੍ਹਾਂ ਅੱਗੇ ਦੱਸਿਆ ਕਿ 7 ਮਈ ਦੀ ਰਾਤ ਨੂੰ, ਸਾਨੂੰ ਠੋਸ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ, ਕਿਸੇ ਵੀ ਸਹੀ ਅਤੇ ਸਟੀਕ ਨਿਸ਼ਾਨੇ ਦੀ ਅਣਹੋਂਦ ਵਿੱਚ, ਨਾਗਰਿਕ ਸਥਾਨਾਂ, ਖਾਸ ਕਰਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਏਗਾ। ਅੰਮ੍ਰਿਤਸਰ ਦਾ ਗੋਲਡਨ ਟੈਂਪਲ ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸੀ। ਸਾਨੂੰ ਵਾਧੂ ਜਾਣਕਾਰੀ ਵੀ ਮਿਲੀ ਕਿ ਉਹ (ਪਾਕਿਸਤਾਨ) ਵੱਡੀ ਗਿਣਤੀ ਵਿੱਚ ਡਰੋਨ ਅਤੇ ਮਿਜ਼ਾਈਲਾਂ ਨਾਲ ਗੋਲਡਨ ਟੈਂਪਲ ‘ਤੇ ਹਮਲਾ ਕਰਨਗੇ, ਇਸ ਲਈ ਅਸੀਂ ਤੁਰੰਤ ਆਧੁਨਿਕ, ਵਾਧੂ ਅਤੇ ਢੁਕਵੀਂ ਹਵਾਈ ਰੱਖਿਆ ਪ੍ਰਦਾਨ ਕੀਤੀ। ਅਸੀਂ ਗੋਲਡਨ ਟੈਂਪਲ ‘ਤੇ ਇੱਕ ਵੀ ਝਰੀਟ ਨਹੀਂ ਪੈਣ ਦਿੱਤੀ।”
ਵੀਡੀਓ ਲਈ ਕਲਿੱਕ ਕਰੋ -:
























