ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਪਣੀ ਤਿੰਨ ਸਾਲ ਦੀ ਤਨਖਾਹ ਇਕ ਸਮਾਜ ਸੇਵੀ ਸੰਸਥਾ ਰਾਹੀ ਸ਼ਹਿਰ ਦੇ ਸੇਵਾ ਕਾਰਜਾਂ ਦੇ ਲੇਖੇ ਲਾਈ ਹੈ। ਉਹਨਾਂ ਆਪਣੀ ਤਨਖਾਹ ‘ਚੋਂ ਦੋ ਟ੍ਰੈਕਟਰ ਅਤੇ ਦੋ ਟ੍ਰਾਲੀਆਂ ਨਿਸ਼ਚੈ ਫਾਊਂਡੇਸ਼ਨ ਨੂੰ ਲੈ ਕੇ ਦਿੱਤੀਆਂ। ਇਸ ਸੰਸਥਾ ਵੱਲੋਂ ਸ਼ਹਿਰ ਵਿੱਚ ਵੱਡੇ ਪੱਧਰ ਤੇ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ।

ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਆਪਣੀ ਤਿੰਨ ਸਾਲ ਦੀ ਤਨਖਾਹ ਸ਼ਹਿਰ ਦੇ ਸੇਵਾ ਕਾਰਜਾਂ ਹਿੱਤ ਦਾਨ ਕੀਤੀ। ਵਿਧਾਇਕ ਨੇ ਸ਼ਹਿਰ ‘ਚ ਸਫਾਈ ਅਭਿਆਨ ਚਲਾ ਰਹੀ ਸੰਸਥਾ ਨਿਸ਼ਚੈ ਫਾਊਂਡੇਸ਼ਨ ਨੂੰ ਦੋ ਨਵੇਂ ਟ੍ਰੈਕਟਰ ਅਤੇ ਦੋ ਟ੍ਰਾਲੀਆਂ ਲੈ ਕੇ ਦਿੱਤੀਆਂ। ਇਸ ਤੋਂ ਇਲਾਵਾ ਉਹਨਾਂ ਨੇ ਸੰਸਥਾ ਨੂੰ 50 ਹਜਾਰ ਰੁਪਏ ਮਹੀਨਾ ਸੇਵਾ ਵਜੋਂ ਵੀ ਦੇਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਇਹ ਸੰਸਥਾ ਵੱਲੋਂ ਵੱਡੇ ਪੱਧਰ ਤੇ ਸ਼ਹਿਰ ‘ਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ। ਇਸ ਸੰਸਥਾ ਵੱਲੋਂ ਆਪਣੇ ਪੱਧਰ ਤੇ 30 ਨਿੱਜੀ ਸਫਾਈ ਸੇਵਕ ਜਿੰਨ੍ਹਾ ਨੂੰ ਇਸ ਸੰਸਥਾ ਵੱਲੋਂ ਹੀ ਦਿਹਾੜੀ ਦਿੱਤੀ ਜਾਵੇਗੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਫਿਲੌਰ ਜੀ.ਟੀ. ਰੋਡ ਹਾਈਵੇਅ ‘ਤੇ ਅਣਪਛਾਤੇ ਵਾਹਨ ਨੇ ਬਾਈਕ ਨੂੰ ਮਾਰੀ ਟੱਕਰ, ਮਹਿਲਾ ਤੇ ਵਿਅਕਤੀ ਦੀ ਮੌਤ
ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਉਹ ਜਦ ਵਿਧਾਇਕ ਬਣੇ ਸਨ ਉਸ ਸਮੇਂ ਹੀ ਉਹਨਾਂ ਨੇ ਇਹ ਸੋਚਿਆ ਸੀ ਕਿ ਉਹ ਆਪਣੀ ਤਨਖਾਹ ਸੇਵਾ ਕਾਰਜਾਂ ਤੇ ਲਾਉਣਗੇ ਅਤੇ ਬੀਤੇ ਦਿਨੀਂ ਵਿਚਾਰ ਉਪਰੰਤ ਉਹਨਾਂ ਇਹ ਸੇਵਾ ਕਾਰਜ ਕੀਤਾ ਹੈ। ਇਸ ਸਫ਼ਾਈ ਅਭਿਆਨ ਉਪਰੰਤ ਇਹ ਟ੍ਰੈਕਟਰ-ਟ੍ਰਾਲੀਆਂ ਇਸ ਸੰਸਥਾ ਦੇ ਦਫਤਰ ਵਿਚ ਹੋਣਗੇ ਅਤੇ ਕੋਈ ਵੀ ਸ਼ਹਿਰ ਵਾਸੀ ਇਹ ਟ੍ਰੈਕਟਰ-ਟ੍ਰਾਲੀਆਂ ਸਾਂਝੇ ਕੰਮ ਲਈ ਲਿਜਾ ਸਕਦਾ ਹੈ। ਉਹਨਾਂ ਕਿਹਾ ਕਿ ਸ਼ਹਿਰ ਸਫਾਈ ਪੱਖੋਂ ਵਧੀਆ ਹੋਵੇ ਉਹ ਇਸ ਲਈ ਲਗਾਤਾਰ ਯਤਨਸ਼ੀਲ ਹਨ।
ਵੀਡੀਓ ਲਈ ਕਲਿੱਕ ਕਰੋ -:
























