TNC ਦੇ ਪ੍ਰਾਣਾ ਪ੍ਰੋਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਵੱਲੋਂ ਮਾਲੇਰਕੋਟਲਾ ਵਿਖੇ ਸਟੇਕਹੋਲਡਰ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਸਬੰਧੀ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ, ਪਾਣੀ ਦੀ ਬੱਚਤ ਦੇ ਵਿਸ਼ੇ ‘ਤੇ ਵਾਰਤਾਲਾਪ ਕੀਤੀ ਗਈ। ਸਟੇਕਹੋਲਡਰ ਵਰਕਸ਼ਾਪ ਦੇ ਵਿੱਚ ਜ਼ਿਲ੍ਹਾ ਕਾਰਡੀਨੇਟਰ ਸਤਪਾਲ ਸਿੰਘ ਬਰਾੜ ਨੇ ਮੁੱਖ ਮਹਿਮਾਨ ਮਾਲੇਰਕੋਟਲਾ ਤੋਂ ਤਹਿਸੀਲਦਾਰ ਲਵਦੀਪ ਸਿੰਘ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।

Stakeholder workshop held
ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਅਨੁਸਾਰ ਸਟੇਕਹੋਲਡਰ ਵਰਕਸ਼ਾਪ ਆਪਣੇ ਸੁਕਾ ਸੁਕਾ ਕੇ ਪਾਣੀ ਲਗਾਉਣ ਵਾਲੀ ਤਕਨੀਕ ਅਤੇ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦੇ ਕੇ ਆਪਣੀ ਮੁਹਿੰਮ ਨਾਲ ਜੋੜਨ ਦਾ ਬਹੁਤ ਵਧੀਆ ਮਾਧਿਅਮ ਹੈ। ਫੀਲਡ ਓਪਰੇਸ਼ਨ ਆਫੀਸਰ ਅਮਨਦੀਪ ਚੰਦਨ ਨੇ ਪ੍ਰਾਣਾ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਸਟੇਕਹੋਲਡਰ ਵਰਕਸ਼ਾਪ ਵਿੱਚ ਤਕਰੀਬਨ 80 ਸਖਸ਼ੀਅਤਾਂ ਸ਼ਾਮਲ ਹੋਈਆਂ।

Stakeholder workshop held
ਇਹ ਵੀ ਪੜ੍ਹੋ : ਲੁਧਿਆਣਾ : ਸੜਕ ਪਾਰ ਕਰਦਿਆਂ ਵਾਪਰਿਆ ਹਾਦਸਾ, ਮਹਿਲਾ ਨੂੰ ਕਾਰ ਨੇ ਮਾਰੀ ਟੱਕਰ, ਮੌਤ
ਇਸ ਸਟੇਕਹੋਲਡਰ ਵਰਕਸ਼ਾਪ ਵਿੱਚ ਸੁਖਜੀਵਨ ਸਿੰਘ ਭੂਮੀ ਅਤੇ ਜਲ ਰੱਖਿਆ ਵਿਭਾਗ, ਡਾ. ਮਨਦੀਪ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਐਸੋਸੀਏਟ ਡਾਇਰੈਕਟਰ ਸੰਗਰੂਰ, ਕੁਲਬੀਰ ਸਿੰਘ ਖੇਤੀਬਾੜੀ ਅਫ਼ਸਰ, ਕੁਲਦੀਪ ਕੌਰ ਖੇਤੀਬਾੜੀ ਅਫ਼ਸਰ, ADO ਨਵਦੀਪ ਸਿੰਘ ਅਤੇ ADO ਰਾਕੇਸ਼ ਕੁਮਾਰ ਜੀ ਅਤੇ ਸੋਸਾਇਟੀਜ਼ ਸੈਕਟਰੀ ਰਣਜੀਤ ਸਿੰਘ ਦੇ ਨਾਲ ਦੇ ਨਾਲ ਨਾਲ ਅਗਾਂਹਵਧੂ ਕਿਸਾਨ ਵੀਰ ਮੌਜੂਦ ਰਹੇ। ਮਾਨਵ ਵਿਕਾਸ ਸੰਸਥਾਨ ਦੇ ਖੇਤੀਬਾੜੀ ਸੁਪਰਵਾਈਜ਼ਰ ਨਾਲ ਨਾਲ ਸਮੁੱਚੀ ਟੀਮ ਸ਼ਾਮਿਲ ਰਹੀ ।
ਵੀਡੀਓ ਲਈ ਕਲਿੱਕ ਕਰੋ -:
