ਪੰਜਾਬ ਵਿਚ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਈ ਵਿਚ ਜਿਥੇ ਬਹੁਤ ਤੇਜ਼ ਗਰਮੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ਪਰ ਇਸ ਵਾਰ ਇਸ ਉਲਟ ਮਈ ਦੇ ਮਹੀਨੇ ਵਿਚ ਵੀ ਪੰਜਾਬ ਵਿਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਸ ਦੇ ਚੱਲਦੇ ਤਾਪਮਾਨ 7 ਡਿਗਰੀ ਹੇਠਾਂ ਡਿੱਗ ਗਿਆ ਹੈ। ਮਈ ਵਿਚ 30 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
ਪਹਾੜਾਂ ਵਿਚ ਬਰਫਬਾਰੀ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲਿਆ ਹੈ। ਇਸੇ ਦਰਮਿਆਨ ਖਬਰ ਹੈ ਕਿ ਸ਼ੁੱਕਰਵਾਰ ਨੂੰ ਬੱਦਲ ਛਾਏ ਰਹਿਣਗੇ ਤੇ 4 ਮਈ ਨੂੰ ਮੌਸਮ ਵਿਭਾਗ ਮੁਤਾਬਕ ਭਾਰੀ ਮੀਂਹ ਪੈ ਸਕਦਾ ਹੈ। ਉਤਰਾਖੰਡ ਤੇ ਜੰਮੂ-ਕਸ਼ਮੀਰ ਵਿਚ ਬਰਫ ਪੈ ਰਹੀ ਹੈ। ਮੌਸਮ ਠੰਡਾ ਹੈ ਤੇ ਪੰਜਾਬ ਤੇ ਹਰਿਆਣਾ ਵਿਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਸ਼ਾਮ ਨੂੰ ਮੌਸਮ ਠੰਡਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਨੇ GST ਕੁਲੈਕਸ਼ਨ ‘ਚ ਬਣਾਇਆ ਨਵਾਂ ਰਿਕਾਰਡ, 2023 ਦੇ ਮੁਕਾਬਲੇ 21 ਫੀਸਦੀ ਦਾ ਹੋਇਆ ਵਾਧਾ
ਅਪ੍ਰੈਲ ਵਿਚ ਤਾਪਮਾਨ 40 ਡਿਗਰੀ ਸੀ ਜਦੋਂ ਕਿ ਮਈ ਵਿਚ ਤਾਪਮਾਨ 10 ਡਿਗਰੀ ਘੱਟ ਕੇ 30 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਗਰਮੀ ਘੱਟ ਮਹਿਸੂਸ ਕੀਤੀ ਜਾ ਰਹੀ ਹੈ।