ਲੁਧਿਆਣਾ ਚੰਡੀਗੜ੍ਹ ਰੋਡ LIG ਫਲੈਟਾਂ ਵਿੱਚੋਂ ਪੁਲਿਸ ਦੇ ਸਬ-ਇੰਸਪੈਕਟਰ ਦੀ ਭੇਦ-ਭਰੇ ਹਾਲਤ ਵਿੱਚ ਮੌਤ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ। ਮ੍ਰਿਤਕ ਸਬ-ਇੰਸਪੈਕਟਰ ਦੀ ਪਛਾ ਰਵਿੰਦਰ ਸਿੰਘ ਵਜੋਂ ਹੋਈ ਹੈ। ਉਹ ਪੁਲਿਸ ਲਾਈਨ ਲੁਧਿਆਣਾ ‘ਚ ਤਾਇਨਾਤ ਸੀ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਮੌਕੇ ਤੇ ਜਾਂਚ ਕਰਨ ਪਹੁੰਚੇ ACP ਨੇ ਜਾਣਕਾਰੀ ਦਿੱਤੀ ਕੀ ਉਹਨਾਂ ਨੂੰ ਕੰਟਰੋਲ ਰੂਮ ਨੂੰ ਸੂਚਨਾ ਆਈ ਸੀ ਕਿ LIG ਫਲੈਟ ਵਿੱਚ ਪੁਲਿਸ ਮੁਲਾਜਮ ਦੀ ਲਾਸ਼ ਪਈ ਹੈ। ਜੋਂ ਕਿ ਪੁਲਿਸ ਲਾਈਨ ਵਿੱਚ ਤੈਨਾਤ ਸੀ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਐਫਐਸਐਲ ਦੀ ਟੀਮ ਵੀ ਮੌਕੇ ਤੇ ਬੁਲਾਈ ਗਈ ਹੈ।
ਇਹ ਵੀ ਪੜ੍ਹੋ : ਨ.ਸ਼ੇ ਨੇ 2 ਘਰਾਂ ‘ਚ ਪਵਾਏ ਵੈਣ, ਓਵਰਡੋਜ਼ ਕਾਰਨ ਦੋ ਹੋਰ ਨੌਜਵਾਨਾਂ ਦੀ ਗਈ ਜਾ.ਨ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਵਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਸੂਚਨਾ ਮਿਲਦੇ ਹੀ ਉਸਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਰਵਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ LIG ਫਲੈਟ ਦੇ ਵਿੱਚ ਰਹਿ ਰਿਹਾ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਬ-ਇੰਸਪੈਕਟਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: