ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਹਿਲੇ ਨਰਾਤੇ ‘ਤੇ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਹਾਜ਼ਰੀ ਲਗਾਈ ਤੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਐੱਨਕੇ ਸ਼ਰਮਾ ਤੇ ਭਾਜਪਾ ਤੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਮੌਜੂਦ ਰਹੇ।
ਆਪਣੇ ਸਮਰਥਕਾਂ ਨਾਲ ਹਿਮਾਚਲ ਪ੍ਰਦੇਸ਼ ਦੇ ਊਨਾ ਸਥਿਤ ਮਾਤਾ ਚਿੰਤਪੁਰਨੀ ਮੰਦਿਰ ਵਿੱਚ ਸੁਖਬੀਰ ਬਾਦਲ ਮੱਥਾ ਟੇਕਣ ਸਵੇਰੇ ਹੀ ਪਹੁੰਚੇ ਸਨ। ਇਸ ਮੌਕੇ ਮੰਦਿਰ ਦੇ ਪੁਜਾਰੀਆਂ ਨੇ ਸੁਖਬੀਰ ਬਾਦਲ ਨੂੰ ਮਾਤਾ ਦੀ ਚੁੰਨੀ ਭੇਂਟ ਕਰ ਕੇ ਆਸ਼ੀਰਵਾਦ ਦਿੱਤਾ।
ਇਸ ਮੌਕੇ ਪੁਜਾਰੀਆਂ ਨੇ ਕਿਹਾ ਕਿ ਉਹ ਵਾਅਦਾ ਕਰ ਕੇ ਜਾਣ ਕਿ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਉਹ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਜ਼ਰੂਰ ਆਉਣਗੇ। ਜਿਸ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਜ਼ਰੂਰ ਆਉਣਗੇ।
ਦੱਸ ਦੇਈਏ ਕਿ ਅੱਜ ਤੋਂ ਨਰਾਤਿਆਂ ਦਾ ਪਵਿੱਤਰ ਤਿਓਹਾਰ ਸ਼ੁਰੂ ਹੋ ਗਿਆ ਹੈ। ਅਗਲੇ 9 ਦਿਨਾਂ ਤੱਕ ਮਾਤਾ ਰਾਣੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਸ ਤਿਓਹਾਰ ਦੀ ਸਮਾਪਤੀ 15 ਅਕਤੂਬਰ ਨੂੰ ਹੋਵੇਗੀ।