ਪੰਜਾਬ ਵਿਧਾਨ ਸਭ ਚੋਣਾਂ ਲਈ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ ਗਿਆ ਹੈ। ਸੁਖਬੀਰ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ‘ਤੇ ਕੱਚੇ ਘਰਾਂ ਵਾਲਿਆਂ ਨੂੰ 5 ਲੱਖ ਪੱਕੇ ਮਕਾਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੇਘਰੇ ਪਰਿਵਾਰਾਂ ਨੂੰ 5 ਮਰਲੇ ਦੇ ਮੁਫ਼ਤ ਪਲਾਟ ਦਿੱਤੇ ਜਾਣਗੇ। ਸੁਖਬੀਰ ਬਾਦਲ ਵੱਲੋਂ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਵੀ ਕਈ ਐਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੱਤਾ ਵਿੱਚ ਆਉਣ ‘ਤੇ ਨਸ਼ਿਆਂ ਨੂੰ ਰੋਕਿਆ ਜਾਵੇਗਾ ਤੇ ਸਖਤ ਕਾਨੂੰਨ ਵਿਵਸਥਾ ਕੀਤੀ ਜਾਵੇਗੀ।
ਨਸ਼ੇ ਦੀ ਰੋਕਥਾਮ ਲਈ ਵੱਡੇ ਐਲਾਨ
- ਕਾਂਗਰਸ ਸਰਕਾਰ ਦੇ ਰਾਜ ਵਿੱਚ ਫੈਲੇ ਡਰੱਗ ਮਾਫੀਏ ਦਾ ਸਫਾਇਆ ਹੋਵੇਗਾ
- ਨਸ਼ਾ ਤਸਕਰਾਂ, ਵੇਚਣ ਵਾਲਿਆਂ ਅਤੇ ਉਨ੍ਹਾਂ ਦੇ ਆਕਾਵਾਂ ਦੀ ਪਛਾਣ ਕਰਨ ਲਈ ਵਿਸ਼ੇਸ਼ ਅਭਿਆਨ ਚਲਾਏ ਜਾਣਗੇ, ਤਾਂ ਜੋ ਉਨ੍ਹਾਂ ਦੇ ਖਿਲਾਫ਼ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ
- ਨਸ਼ੇ ਦੀ ਮਾਰ ਹੇਠ ਆਏ ਪਰਿਵਾਰਾਂ ਦੇ ਮੈਂਬਰਾਂ ਨੂੰ ਨਸ਼ਾ ਛੱਡਣ ਦੇ ਇਲਾਜ ਲਈ ਵਿਸ਼ੇਸ਼ ਸਹਾਇਤਾ
- ਸਰਕਾਰ ਨਵੇਂ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬੇ ਕੇਂਦਰਾਂ ਨੂੰ ਬੁਨਿਆਦੀ ਢਾਂਚਾ, ਮੈਨਪਾਵਰ ਅਤੇ ਡਾਕਟਰ ਦੀ ਮਾਹਿਰ ਟੀਮ ਨਾਲ ਸਥਾਪਿਤ ਕਰੇਗੀ
- ਸਰਕਾਰ ਨਸ਼ੇ ਦੇ ਆਦੀਆਂ ਲਈ ਇੱਕ ਸਾਲ ਦੇ ਵੋਕੇਸ਼ਨਲ ਟ੍ਰੇਨਿੰਗ ਕੋਰਸ ਦੀ ਪੇਸ਼ਕਸ਼ ਕਰੇਗੀ
- ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਬਾਰੇ ਜਾਗਰੂਕਤਾ ਦੇ ਪਸਾਰੇ ਲਈ ਨਸ਼ਾ ਜਾਗਰੂਕਤਾ ਨਾਮ ਦਾ ਪਾਠ ਸ਼ਾਮਲ ਕੀਤਾ ਜਾਵੇਗਾ
- ਹਰ ਪਿੰਡ ਸਮੇਤ ਸ਼ਹਿਰਾਂ ਦੇ ਮਿਊਂਸੀਪਲ ਵਾਰਡਾਂ ਵਿੱਚ ਨਸ਼ਾ ਛਡਾਊ ਕਮੇਟੀਆਂ ਦੀ ਸਥਾਪਨਾ
- ਐੱਨ.ਡੀ.ਪੀ.ਐੱਸ. ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੀ ਸੂਬੇ ਵਿੱਚ ਲਾਈਸੈਂਸ ਅਤੇ ਵਿਕਰੀ ਲਈ ਕਾਨੂੰਨ ਬਣਾਉਣਾ
- ਮੁੱਖ ਮੰਤਰੀ ਅਤੇ ਸੂਬੇ ਦੇ ਸਾਂਝੇ ਕੰਟਰੋਲ ਅਧੀਨ ਸੂਬਾ ਪੱਧਰੀ ਡਰੱਗ ਵਾਰ ਰੂਮ ਸਥਾਪਿਤ ਕਰਨਾ
ਕਾਨੂੰਨ ਤੇ ਵਿਵਸਥਾ
- ਸੂਬੇ ਭਰ ਵਿੱਚ ਸੀ.ਸੀ.ਟੀ.ਵੀ. ਕੈਮਰਾ ਨੈੱਟਵਰਕ ਦਾ ਵਿਸਥਾਰ ਕਰ ਨਾਗਰਿਕਾਂ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕੀਤੀ ਜਾਵੇਗੀ
- ਮਹਿਲਾ ਕਾਂਸਟੇਬਲਾਂ ਦੀ ਤਾਕਤ ਅਤੇ ਸੰਖਿਆ ਵਧਾਈ ਜਾਵੇਗੀ
- ਮਹਿਲਾ ਥਾਣਿਆਂ ਦੀ ਗਿਣਤੀ ਵਧਾਈ ਜਾਵੇਗੀ
- ਪੰਜਾਬ ਹੋਮਗਾਰਡ ਜਵਾਨਾਂ ਦੀ ਰੈਗੂਲਰ ਆਧਾਰ ‘ਤੇ ਭਰਤੀ ਕੀਤੀ ਜਾਵੇਗੀ
- ਪੀ.ਐੱਚ.ਜੀ ਜਵਾਨਾਂ ਨੂੰ ਪੁਲਿਸ ਦੀ ਭਰਤੀ ਵਿੱਚ 10% ਕੋਟਾ ਦਿੱਤਾ ਜਾਵੇਗਾ
ਵੀਡੀਓ ਲਈ ਕਲਿੱਕ ਕਰੋ -: