ਪੰਜਾਬ ਵਿਧਾਨ ਸਭ ਚੋਣਾਂ ਲਈ ਮੰਗਲਵਾਰ ਯਾਨੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ ਗਿਆ ਹੈ । ਇਸਨੂੰ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਜਾਰੀ ਕੀਤਾ ਗਿਆ। ਸੁਖਬੀਰ ਬਾਦਲ ਵੱਲੋਂ ਇਸ ਮੈਨੀਫੈਸਟੋ ਵਿੱਚ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਗਏ ਹਨ। ਕਿਸਾਨਾਂ ਲਈ ਵੱਡੇ ਐਲਾਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅੰਨਦਾਤਾ ਲਈ ਅਜਿਹੀਆਂ ਯੋਜਨਾਵਾਂ ਲਿਆਉਂਦੀਆਂ ਜਾਣਗੀਆਂ ਜਿਨ੍ਹਾਂ ਨਾਲ ਉਨ੍ਹਾਂ ਦੀ ਆਮਦਨ 3 ਗੁਣਾ ਤੱਕ ਵੱਧ ਜਾਵੇਗੀ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਕਿਸਾਨਾਂ ਨੂੰ ਫਲ, ਸਬਜ਼ੀਆਂ ਤੇ ਦੁੱਧ ਆਦਿ ‘ਤੇ ਵੀ MSP ਦਿੱਤੀ ਜਾਵੇਗੀ। ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਦਿੱਤਾ ਜਾਵੇਗਾ। ਕਿਸਾਨਾਂ ਦੀਆਂ ਫਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਮਾ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਮੀਨਦੋਜ਼ ਪਾਣੀ ਦੀਆਂ ਪਾਈਪਾਂ ਰਾਹੀਂ ਸਿੰਚਾਈ ਪ੍ਰਣਾਲੀ ਦੀ ਵਿਵਸਥਾ ਕੀਤੀ ਜਾਵੇਗੀ।
ਖੇਤੀਬਾੜੀ ਸਬੰਧੀ ਵੱਡੇ ਐਲਾਨ:
- ਖੇਤੀਬਾੜੀ ਲਈ 10 ਰੁਪਏ ਪ੍ਰਤੀ ਲੀਟਰ ਸਸਤਾ ਡੀਜ਼ਲ
- ਫ਼ਲਾਂ, ਸਬਜ਼ੀਆਂ ਅਤੇ ਦੁੱਧ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ)
- ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਨੂੰ ਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਨਾਲ ਤਾਲਮੇਲ ਕੀਤਾ ਜਾਵੇਗਾ
- 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਫ਼ਸਲ ਬੀਮਾ ਯੋਜਨਾ
- ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ 10 ਲੱਖ ਰੁਪਏ ਦਾ ਸਿਹਤ ਬੀਮਾ
- ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਪੈਨਸ਼ਨ ਯੋਜਨਾ ਦੀ ਸ਼ੁਰੂਆਤ
- ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਨੂੰ ਵਿਆਜ ਮੁਕਤ ਫ਼ਸਲੀ ਕਰਜ਼
- ਪੂਰੀ ਨਹਿਰੀ ਸਿੰਚਾਈ ਪ੍ਰਣਾਲੀ ਦਾ ਨਵ-ਨਿਰਮਾਣ ਅਤੇ ਰੀਲਾਈਨਿੰਗ
- ਸਿੰਚਾਈ ਲਈ ਜ਼ਮੀਨਦੋਜ਼ ਪਾਣੀ ਦੀਆਂ ਪਾਈਪਾਂ ਦਾ ਪ੍ਰੋਜੈਕਟ
- ਕਿਸਾਨਾਂ ਨੂੰ ਟਿਊਬਵੈੱਲ ਕਨੈਕਸ਼ਨ ਦੇਣੇ ਬਣਾਵਾਂਗੇ ਯਕੀਨੀ
- ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਕਿਸਾਨਾਂ ਨੂੰ ਦਿਨ ਦੇ ਸਮੇਂ ਦੌਰਾਨ ਮੁਫ਼ਤ ਬਿਜਲੀ ਸਪਲਾਈ ਯਕੀਨੀ ਬਣਾਵਾਂਗੇ
- ਕੰਢੀ ਖੇਤਰ ਲਈ ਲਿਫਟ ਇਰੀਗੇਸ਼ਨ ਸਿਸਟਮ ਸਥਾਪਤ ਕਰਨਾ
- ਕੰਢੀ ਖੇਤਰ ਵਿੱਚ ਚੈੱਕ ਡੈਮਾਂ ਦੀ ਉਸਾਰੀ
- 100 ਕਰੋੜ ਰੁਪਏ ਦੇ ਸ਼ੁਰੂਆਤੀ ਕਾਰਪਸ ਦੇ ਨਾਲ ਇੱਕ ਫਾਰਮ ਇਨਪੁਟ ਪ੍ਰਾਈਸ ਸਟੈਬੀਲਾਈਜ਼ਰ ਫੰਡ ਦੀ ਸ਼ੁਰੂਆਤ
- 750 ਕਰੋੜ ਰੁਪਏ ਦੇ ਕਾਰਪਸ ਰਾਹੀਂ ਕਿਸਾਨ ਉਤਪਾਦਕ ਸੰਗਠਨਾਂ (ਐੱਫ਼ਪੀਓ) ਦੀ ਮੌਜੂਦਾ ਗਿਣਤੀ 67 ਤੋਂ ਵਧਾ ਕੇ 1,500 ਤੱਕ ਕੀਤੀ ਜਾਵੇਗੀ
- ਬੀਜਾਂ ਦੀਆਂ ਦੇਸੀ ਕਿਸਮਾਂ ਦੀ ਸੁਰੱਖਿਆ ਅਤੇ ਪ੍ਰਫੁੱਲਿਤ ਕਰਨ ਲਈ ਇੱਕ ਆਧੁਨਿਕ ਬੀਜ ਬੈਂਕ ਦੀ ਸਥਾਪਨਾ ਕਰਨਾ ਅਤੇ ਤਕਨੀਕੀ ਤਰੱਕੀ ਦੁਆਰਾ ਉੱਚ ਉਪਜ ਵਾਲੀਆਂ – ਕਿਸਮਾਂ (ਐੱਚਵਾਈਵੀ) ਬੀਜਾਂ ਦੇ ਉਤਪਾਦਨ ਅਤੇ ਪ੍ਰਸਾਰ ਨੂੰ ਉਤਸ਼ਾਹਿਤ ਕਰਨਾ
- ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਪਰਾਲੀ ਦੇ ਸੰਕਟ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਲਈ ਪਰਾਲੀ ਪ੍ਰਬੰਧਨ ਵਿਭਾਗ ਦਾ ਗਠਨ
- ਖੰਡ ਮਿੱਲਾਂ ਵੱਲੋਂ ਕਿਸਾਨਾਂ ਦੇ ਗੰਨੇ ਦੇ ਬਕਾਏ ਨੂੰ ਸਮੇਂ ਸਿਰ ਜਾਰੀ ਕਰਵਾਉਣ ਨੂੰ ਯਕੀਨੀ ਬਣਾਉਣਾ
- ਅਵਾਰਾ ਪਸ਼ੂਆਂ ਦੇ ਖਤਰੇ ਨੂੰ ਰੋਕਣ ਲਈ ਬਲਾਕ ਪੱਧਰ ’ਤੇ ਸਰਕਾਰ ਦੁਆਰਾ ਗਊਸ਼ਾਲਾ/ਕੈਟਲ ਪੌਂਡ (ਸ਼ੈਡ) ਦੀ ਉਸਾਰੀ
ਵੀਡੀਓ ਲਈ ਕਲਿੱਕ ਕਰੋ -: