sukhpal sra compares modi with 10th guru: ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ ਏਸੇ ਵਿਚਕਾਰ ਜਿੱਥੇ ਸੜਕਾਂ ‘ਤੇ ਕਿਸਾਨ ਡਟੇ ਹੋਏ ਹਨ ਉੱਥੇ ਹੀ BJP ਲੀਡਰਾਂ ਦਾ ਘਿਰਾਓ ਹੁੰਦਾ ਵੀ ਨਜ਼ਰ ਆ ਰਿਹਾ। BJP ਸਰਕਾਰ ਵੱਲੋਂ ਹੀ ਪਹਿਲਾਂ ਖੇਤੀਬਾੜੀ ਬਿੱਲ ਪਾਸ ਕੀਤੇ ਗਏ ਅਤੇ ਹੁਣ BJP ਦੇ ਆਗੂਆਂ ਵੱਲੋਂ ਗ਼ਲਤ ਸ਼ਬਦਾਬਲੀ ਵਰਤ ਕੇ ਅਤੇ ਗ਼ਲਤ ਬਿਆਨਬਾਜ਼ੀ ਵਰਤ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਦੱਸ ਦਈਏ BJP ਆਗੂ ਸੁਖਪਾਲ ਸਰਾਂ ਦਾ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਆਇਆ ਸੀ ਜਿਸ ਵਿਚ ਉਸਨੇ ਮੋਦੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਤੁਲਨਾ ਕੀਤੀ ਸੀ।
ਖੇਤੀਬਾੜੀ ਬਿੱਲਾਂ ਨੂੰ ਲੈ ਸੁਖਪਾਲ ਸਰਾਂ ਨੇ ਕਿਹਾ ਕਿ ਕਿਸਾਨ ਬਿੱਲ ਇੱਕ ਜੁਰਤ ਆਲੇ ਪ੍ਰਧਾਨ ਮੰਤਰੀ ਕਿਸਾਨਾਂ ਦਾ ਫ਼ਾਇਦਾ ਸੋਚਣ ਲਈ ਇੱਕ ਜੁਰਤ ਦਿਖਾਈ ਹੈ। ਉਸਨੇ ਮੋਦੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਔਰੰਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਉਸ ਤਰ੍ਹਾਂ ਕਿਸਾਨੀ ਬਿੱਲ ਵੀ ਉਸੇ ਤਰ੍ਹਾਂ ਦਾ ਇੱਕ ਜ਼ਫਰਨਾਮਾ ਹੀ ਹੈ।
ਸੁਖਪਾਲ ਸਰਾਂ ਦੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਪਿੰਡ ਵਾਸੀਆਂ ਵੱਲੋਂ ਸੁਖਪਾਲ ਦਾ ਘਰ ਘੇਰਿਆ ਗਿਆ ਜਿੱਥੇ ਲੋਕਾਂ ਨੇ ਸੁਖਪਾਲ ਸਰਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਕੁਝ ਸਿੰਘਾਂ ਨੇ ਕਿਹਾ ਕਿ ਉਹ ਆਪਣੇ ਇਤਿਹਾਸ ਅਤੇ ਗੁਰੂਆਂ ਦੇ ਖ਼ਿਲਾਫ਼ ਕੋਈ ਵੀ ਸ਼ਬਦ ਨਹੀਂ ਸੁਣਨਗੇ। ਆਪਣੇ ਦਿੱਤੇ ਬਿਆਨ ਦੇ ਬਾਅਦ ਸਰਾਂ ‘ਤੇ ਕਿਸਾਨਾ ਅਤੇ ਸਿੱਖਾਂ ਵੱਲੋਂ ਜਾਖਿਰ ਕੀਤੇ ਦੱਸੇ ‘ਤੇ ਸੁਖਪਾਲ ਸਰਾਂ ਨੇ ਮੁਆਫੀ ਮੰਗੀ ਹੈ ਅਤੇ ਕਿਹਾ ਕਿ ਉਸਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਸੀ। ਉਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਮੇਰੇ ਕਹੇ ਸ਼ਬਦਾਂ ਨਾਲ ਠੇਸ ਪਹੁੰਚੀ ਹੈ ਤਾਂ ਮੈਂ ਸਭ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।