ਲੁਧਿਆਣਾ ਜੇਲ੍ਹ ‘ਚ ਮੋਬਾਈਲ ਅਤੇ ਨਸ਼ੇ ਮਿਲਣਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸੇ ਤਹਿਤ ਜੇਲ੍ਹ ਪ੍ਰਸ਼ਾਸਨ ਨੇ ਅਚਨਚੇਤ ਚੈਕਿੰਗ ਦੌਰਾਨ ਕੈਦੀਆਂ ਨੂੰ ਨਸ਼ੀਲੇ ਪਦਾਰਥ ਅਤੇ ਮੋਬਾਈਲ ਸਪਲਾਈ ਕਰਨ ਵਾਲੇ ਜੇਲ੍ਹ ਵਾਰਡਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਵਜੋਂ ਹੋਈ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਜੇਲ ‘ਚੋਂ 13 ਮੋਬਾਇਲ ਬਰਾਮਦ ਕੀਤੇ ਹਨ। ਹਵਾਲਾਤੀ ਗਗਨ ਵਿੱਜ, ਅਮਨਦੀਪ, ਪਰਮਵੀਰ, ਰੁਸਤਮ, ਸਿਮਰਨ, ਅਮਨਜੋਤ, ਪ੍ਰਕਾਸ਼ ਅਤੇ ਅਣਪਛਾਤੇ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਪਹਿਲੇ ਮਾਮਲੇ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੈਕਿੰਗ ਦੌਰਾਨ ਹਵਾਲਾਤੀ ਗਗਨ ਵਿੱਜ, ਅਮਨਦੀਪ, ਪਰਮਵੀਰ, ਰੁਸਤਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 4 ਮੋਬਾਈਲ ਅਤੇ 25 ਯੋਕ ਬੈਗ ਬਰਾਮਦ ਹੋਏ ਹਨ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੁਲਜ਼ਮ ਜੇਲ੍ਹ ਵਾਰਡਨ ਦੀਪਕ ਉਸ ਨੂੰ ਸਾਮਾਨ ਮੁਹੱਈਆ ਕਰਵਾਉਂਦਾ ਸੀ। ਉਹ ਕਈ ਹੋਰ ਲੋਕਾਂ ਨੂੰ ਵੀ ਸਪਲਾਈ ਕਰਦਾ ਹੈ। ਇਸ ਤੋਂ ਬਾਅਦ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਦੂਜੇ ਮਾਮਲੇ ਵਿੱਚ ਸਿਮਰਨ, ਅਮਨਜੋਤ, ਪ੍ਰਕਾਸ਼ ਦੀ ਤਲਾਸ਼ੀ ਦੌਰਾਨ ਤਿੰਨ ਮੋਬਾਈਲ ਫੋਨ ਬਰਾਮਦ ਹੋਏ। ਇਸ ਤੋਂ ਇਲਾਵਾ ਬੈਰਕ ਨੰਬਰ ਤਿੰਨ ਅਤੇ ਚਾਰ ਵਿੱਚੋਂ 6 ਮੋਬਾਈਲ ਲਾਵਾਰਸ ਹਾਲਤ ਵਿੱਚ ਮਿਲੇ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਨਾਲ ਸਬੰਧਤ ਹਨ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸ਼ਿਕਾਇਤਾਂ ਦਰਜ ਕਰ ਕੇ ਪਰਚੇ ਦਰਜ ਕੀਤੇ ਹਨ। ਜੇਲ੍ਹ ਵਿੱਚ ਚੈਕਿੰਗ ਦੌਰਾਨ 4 ਤੋਂ 7 ਫਰਵਰੀ ਤੱਕ 37 ਮੋਬਾਈਲ ਬਰਾਮਦ ਹੋਏ ਹਨ। 7 ਫਰਵਰੀ ਨੂੰ ਜੇਲ੍ਹ ਵਿੱਚੋਂ 19 ਮੋਬਾਈਲ ਬਰਾਮਦ ਹੋਏ ਸਨ। ਇਸ ਤੋਂ ਪਹਿਲਾਂ 6 ਫਰਵਰੀ ਨੂੰ 3 ਮੋਬਾਈਲ ਬਰਾਮਦ ਹੋਏ ਸਨ। 5 ਫਰਵਰੀ ਨੂੰ ਜੇਲ੍ਹ ਅੰਦਰੋਂ 13 ਮੋਬਾਈਲ ਬਰਾਮਦ ਹੋਏ ਸਨ। ਚਰਸ ਵੀ ਬਰਾਮਦ ਕੀਤੀ ਗਈ। 4 ਫਰਵਰੀ ਨੂੰ ਵੀ ਜੇਲ੍ਹ ਅਧਿਕਾਰੀਆਂ ਨੇ ਦੋ ਮੋਬਾਈਲ ਫ਼ੋਨ ਅਤੇ 15 ਤੰਬਾਕੂ ਦੇ ਪਾਊਚ ਬਰਾਮਦ ਕੀਤੇ ਸਨ।