swaranjit singh khalsa america: ਪਰਵਾਸੀ ਪੰਜਾਬੀ ਸਵਰਨ ਜੀਤ ਸਿੰਘ ਖ਼ਾਲਸਾ ਅਮੇਰਿਕਾ ਦੇ ਸ਼ਹਿਰ ਨੋਰਵਿਚ ਦੇ ਕਨੈਕਟੀਕਟ ਵਿਚ ਸਿਟੀ ਕੌਂਸਲ ਚੁਣਿਆ ਗਿਆ ਹੈ। ਉਹ ਅਮਰੀਕਾ ਦੀ ਧਰਤੀ ਤੇ ਇਤਿਹਾਸ ਰਚਦੇ ਹੋਏ ਸਿਟੀ ਕੌਂਸਲ ਲਈ ਚੁਣਿਆ ਜਾਣ ਵਾਲਾ ਪਹਿਲਾ ਸਿੱਖ ਹੈ। ਸਵਰਨਜੀਤ ਸਿੰਘ ਜਲੰਧਰ ਸ਼ਹਿਰ ਨਾਲ ਸਬੰਧ ਰੱਖਦਾ ਹੈ ਤੇ ਉਸ ਦੇ ਦਾਦਾ ਜੀ ਲੰਮਾ ਸਮਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਸਨ।
ਉਸ ਦੇ ਪਿਤਾ ਧਰਮਿੰਦਰਪਾਲ ਸਿੰਘ ਖਾਲਸਾ ਸਮਾਜ ਸੇਵਾ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਹ ਚੋਣ ਡੈਮੋਕਰੈਟਿਕ ਪਾਰਟੀ ਵੱਲੋਂ ਲੜੀ ਗਈ ਸੀ। ਆਪਣੀ ਜਿੱਦ ‘ਤੇ ਸਵਰਨਜੀਤ ਸਿੰਘ ਨੇ ਕਿਹਾ ਕਿ ਉਹ ਸਾਰਿਆਂ ਦਾ ਸੇਵਾਦਾਰ ਹੈ ਤੇ ਇਨ੍ਹਾਂ ਦੀ ਸੇਵਾ ਕਰਦਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ 9/11 ਮੌਕੇ ਹੋਏ ਹਮਲੇ ਮਗਰੋਂ ਕਈ ਥਾਈਂ ਅਮਰੀਕੀਆਂ ਨੇ ਸਿੱਖ ਭਾਈਚਾਰੇ ਨੂੰ ਤਾਲਿਬਾਨੀ ਸਮਝ ਕੇ ਉਨ੍ਹਾਂ ‘ਤੇ ਹਮਲੇ ਕੀਤੇ ਸਨ ਉਸ ਵੇਲੇ ਸਵਰਨਜੀਤ ਸਿੰਘ ਖਾਲਸਾ ਨੇ ਸਿੱਖਾਂ ਨੂੰ ਤਾਲਿਬਾਨ ਤੋਂ ਵੱਖਰਾ ਦੱਸਦੇ ਹੋਏ ਅਮਰੀਕੀਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕੀਤਾ ਸੀ। ਜਿਸ ਨੇ ਸਿੱਖਾਂ ਦੀ ਵੱਖਰੀ ਪਛਾਣ ਤੇ ਪਹਿਰਾਵੇ ਬਾਰੇ ਦੱਸਦਿਆਂ ਗੋਰਿਆਂ ਨੂੰ ਸਿੱਖੀ ਦੀ ਪਰਿਭਾਸ਼ਾ ਦੱਸੀ। ਸਿੱਖ ਕੁਲੀਸ਼ਨ ਐਡਵੋਕੇਸੀ ਗਰੁੱਪ ਅਨੁਸਾਰ ਅਮਰੀਕਾ ਵਿੱਚ ਅੰਦਾਜ਼ਨ 5 ਲੱਖ ਸਿੱਖ ਰਹਿੰਦੇ ਹਨ। ਸਵਰਨਜੀਤ ਸਿੰਘ ਖ਼ਾਲਸਾ ਨੂੰ ਇਸ ਮਗਰੋਂ ਚੋਣ ਲੜਨ ਲਈ ਕਿਹਾ ਗਿਆ, ਜਿਸ ਨੂੰ ਜਿੱਤ ਕੇ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ।