ਪੰਜਾਬ ਦੇ ਤਰਨਤਾਰਨ ਵਿੱਚ RPG ਹਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਸਰਹਾਲੀ ਕਲਾਂ ਥਾਣੇ ‘ਤੇ ਹੋਏ ਇਸ ਹਮਲੇ ‘ਚ ਰੂਸ ਦੀ ਬਣੀ ਆਰਪੀਜੀ-22 ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 10 ਤੋਂ ਵੱਧ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਹੈ।
ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਪੁੱਛਗਿੱਛ ਕੀਤੀ ਗਈ ਤਿੰਨ ਸ਼ੱਕੀ ਵਿਅਕਤੀਆਂ ਨੂੰ ਅੰਮ੍ਰਿਤਸਰ ਅਤੇ ਦੋ ਨੂੰ ਤਰਨਤਾਰਨ ਤੋਂ ਕਾਬੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੋਵਿੰਦਵਾਲ ਸਾਹਿਬ ਜੇਲ੍ਹ ਵਿੱਚ ਬੰਦ ਇੱਕ ਕੈਦੀ ਸਮੇਤ 9 ਹੋਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਤਰਨਤਾਰਨ ਮਾਮਲੇ ਨੂੰ ਲੈ ਕੇ ਵੀ NIA ਦੀ ਕਾਰਵਾਈ ਚੱਲ ਰਹੀ ਹੈ। ਏਜੰਸੀ ਨੇ ਥਾਣਾ ਸਰਹਾਲੀ ਕਲਾਂ ਤੋਂ ਕਰੀਬ 15 ਕਿਲੋਮੀਟਰ ਦੂਰ ਹਰੀਕੇ ਪੱਤਣ ਵਿਖੇ ਹਰਵਿੰਦਰ ਸਿੰਘ ਰਿੰਦਾ ਦੇ ਨਜ਼ਦੀਕੀ ਲਖਬੀਰ ਸਿੰਘ ਲੰਡਾ ਦੇ ਘਰ ਅਤੇ ਟਿਊਬਵੈੱਲ ‘ਤੇ ਛਾਪਾ ਮਾਰਿਆ। ਹਾਲਾਂਕਿ ਇਸ ਦੌਰਾਨ ਲੰਡਾ ਦੇ ਘਰ ਕੋਈ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਤਰਨਤਾਰਨ ਦੇ ਸਰਹਾਲੀ ਕਲਾਂ ਥਾਣੇ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਬਦਮਾਸ਼ਾਂ ਦੀ ਗਿਣਤੀ ਪੰਜ ਦੱਸੀ ਜਾਂਦੀ ਹੈ। ਸੂਤਰਾਂ ਮੁਤਾਬਕ ਦੋ ਬਾਈਕ ‘ਤੇ ਸਵਾਰ ਸਨ ਅਤੇ ਦੂਜਾ SUV ਬ੍ਰੇਜ਼ਾ ‘ਚ ਜਾ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਹਮਲਾਵਰ ਹਰੀਕੇ ਪੱਤਣ ਅਤੇ ਸਰਹਾਲੀ ਵਿਚਕਾਰ ਇੱਕ ਢਾਬੇ ‘ਤੇ ਰੁਕੇ ਸਨ। ਸੁਖਬੀਰ ਸਿੰਘ ਦੀ ਥਾਂ ਸਰਹਾਲੀ ਕਲਾਂ ਥਾਣੇ ਦੇ ਐਸਐਚਓ ਪ੍ਰਕਾਸ਼ ਸਿੰਘ ਨੂੰ ਲਾਇਆ ਗਿਆ ਹੈ। ਇਨ੍ਹਾਂ ਹਮਲਾਵਰਾਂ ਨੇ ਢਾਬੇ ‘ਤੇ ਖਾਣਾ ਵੀ ਮੰਗਿਆ ਸੀ, ਹਾਲਾਂਕਿ ਮਾਲਕ ਨੇ ਇਨਕਾਰ ਕਰ ਦਿੱਤਾ ਸੀ। ਪੰਜਾਬ ਪੁਲਿਸ ਆਸਪਾਸ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਇਨਪੁਟ ਦੇ ਆਧਾਰ ‘ਤੇ NIA ਨੇ ਲਖਬੀਰ ਸਿੰਘ ਲੰਡਾ ਦੇ ਘਰ ਛਾਪਾ ਮਾਰਿਆ।