ਪੰਜਾਬ ਵਿਚ ਤਾਪਮਾਨ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। 24 ਘੰਟਿਆਂ ਵਿਚ ਔਸਤਨ ਤਾਪਮਾਨ ਵਿਚ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਅੱਜ ਆਰੇਂਜ ਅਲਰਟ ਜਦੋਂ ਕਿ ਅਗਲੇ 2 ਦਿਨ ਦੀ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦਾ ਤਾਪਮਾਨ ਅੱਜ ਇਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਜਾਵੇਗਾ।
ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੌਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਤਾਪਮਾਨ 46 ਡਿਗਰੀ ਨੂੰ ਪਾਰ ਕਰ ਸਕਦਾ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਬੇਬੀ ਕੇਅਰ ਸੈਂਟਰ ਵਿੱਚ ਲੱਗੀ ਅੱ/ਗ, 6 ਨਵਜੰਮੇ ਬੱਚਿਆਂ ਦੀ ਹੋਈ ਮੌ/ਤ, 1 ਗੰਭੀਰ
ਪੰਜਾਬ ਵਿਚ ਰੈੱਡ ਅਲਰਟ ਦੀ ਚੇਤਾਵਨੀ ਫਿਲਹਾਲ ਦੋ ਦਿਨ ਲਈ ਜਾਰੀ ਕੀਤੀ ਗਈ ਹੈ। ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੇ ਸਾਰੇ ਰਿਕਾਰਡ ਟੁੱਟ ਸਕਦੇ ਹਨ। ਗਰਮੀਆਂ ਵਿਚ ਭਾਰੀ ਮੀਂਹ ਕਾਰਨ ਕੇਰਲ ਵਿਚ ਬਿਜਲੀ ਦੀ ਖਪਤ ਵਿਚ ਕਮੀ ਆਈ। ਕੇਰਲ ਸੂਬਾ ਬਿਜਲੀ ਬੋਰਡ ਟੈਂਡਰ ਰਾਹੀਂ ਖਰੀਦੀ ਗਈ ਸਰਪਲੱਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ। ਕੇਰਲ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ 5 ਫੀਸਦੀ ਵਾਪਸ ਕਰੇਗਾ। ਇਹ ਬਿਜਲੀ ਸਮਝੌਤਾ 1 ਅਪ੍ਰੈਲ ਤੋਂ 30 ਅਪ੍ਰੈਲ 2025 ਤੱਕ ਪ੍ਰਭਾਵੀ ਰਹੇਗਾ।