ਸੈਕਟਰ 22 ਸਥਿਤ ਐਸਸੀਓ ਨੰਬਰ 2417-18 ਦੀ ਪਹਿਲੀ ਮੰਜ਼ਿਲ ਤੇ ਅਬਰੋਲ ਕਲੀਨਿਕ ਤੇ ਅੱਜ ਕਰੀਬ 11 ਵਜੇ ਦੇ ਕਰੀਬ ਭਿਆਨਕ ਅੱਗ ਲੱਗੀ ਤੇ ਇਸ ਅੱਗ ਦੀ ਘਟਨਾ ਤੋਂ ਬਾਅਦ ਫਾਇਰ ਬ੍ਰਗੇਡ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਫਾਇਰ ਕਰਮਚਾਰੀਆਂ ਨੇ ਇੱਕ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਹਾਲਾਂਕਿ ਦੱਸਿਆ ਜਾ ਰਿਹਾ ਇਸ ਕਲੀਨਿਕ ਦੇ ਅੰਦਰ ਚਾਰ ਕੁੜੀਆਂ ਜਿਹੜੀਆਂ ਕੰਮ ਕਰ ਰਹੀਆਂ ਸੀ ਉਹਨਾਂ ਨੇ ਪਿਛਲੇ ਪਾਸੇ ਸ਼ੀਸ਼ਾ ਤੋੜ ਕੇ ਪੌੜੀ ਦੇ ਰਾਹੀਂ ਆਪਣੀ ਜਾਨ ਬਚਾਈ।
ਮਿਲੀ ਜਾਣਕਾਰੀ ਅਨੁਸਾਰ ਇਸ ਕਲੀਨਿਕ ਦੇ ਪਿਛਲੇ ਪਾਸੇ ਰੈਜੀਡੈਂਸ਼ਅਲ ਏਰੀਆ ਹੈ ਤੇ ਉਥੇ ਇੱਕ ਕੋਠੀ ਦੇ ਅੰਦਰ ਪੇਂਟ ਹੋ ਰਿਹਾ ਸੀ ਜਿਸ ਕਾਰਨ ਪੇਂਟਰਾਂ ਕੋਲ ਵੱਡੀ ਪੌੜੀ ਸੀ ਤੇ ਉਹ ਪੇਂਟਰਾਂ ਵੱਲੋਂ ਵੱਡੀ ਪੌੜੀ ਪਿਛਲੇ ਪਾਸੇ ਲਾ ਦਿੱਤੀ ਗਈ। ਇਸ ਤੋਂ ਬਾਅਦ ਉਹ ਚਾਰ ਕੁੜੀਆਂ ਪੌੜੀ ਦੇ ਰਾਹੀ ਥੱਲੇ ਉਤਰ ਗਈਆਂ ਜਿਸ ਕਾਰਨ ਉਹਨਾਂ ਦੀ ਜਾਨ ਬਚ ਗਈ। ਇਸ ਤੋਂ ਇਲਾਵਾ ਫਾਇਰ ਕਰਮਚਾਰੀਆਂ ਨੇ ਵੀ ਦੋ ਤਿੰਨ ਬੰਦੇ ਰੈਸਕਿਊ ਕਰਵਾਏ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਦਾ ਹੋਇਆ ਦਿ.ਹਾਂ.ਤ
ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਲੀਨਿਕ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਸਮਾਨ ਲੱਖਾਂ ਰੁਪਏ ਦਾ ਦੱਸਿਆ ਜਾ ਰਿਹਾ। ਇਸ ਕਲੀਨਿਕ ਦੇ ਪਹਿਲੀ ਮੰਜ਼ਿਲ ਦੇ ਉੱਪਰ ਜਿਹੜੀ ਦੂਜੀ ਮੰਜ਼ਿਲ ਹੈ ਉੱਥੇ ਕੰਪਿਊਟਰ ਦਾ ਕੰਮ ਹੁੰਦਾ ਤੇ ਉੱਥੇ ਵੀ ਧੂਆਂ ਹੀ ਧੂਆਂ ਹੋ ਗਿਆ। ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਜਿਸ ਤੋਂ ਬਾਅਦ ਹਜੇ ਵੀ ਅੰਦਰ ਧੂੰਆਂ ਹੈ।
ਵੀਡੀਓ ਲਈ ਕਲਿੱਕ ਕਰੋ -:
