ਅਬੋਹਰ ਦੇ ਮਲੋਟ ਰੋਡ ‘ਤੇ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 5 ਦੀਨਾ ਪਹਿਲਾਂ ਹੀ ਵਿਆਹੇ ਨੌਜਵਾਨ ਦੀ ਦਰਨਾਕ ਮੌਤ ਹੋ ਗਈ। ਸੜਕ ਕਿਨਾਰੇ ਖੜ੍ਹੀ ਇੱਕ ਟਰਾਲੇ ਨਾਲ ਥਾਰ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਚੰਨਖੇੜਾ ਵਾਸੀ ਜਿਸ ਕਾਰਨ ਇਹ ਗਈ, ਜਿਸ ਵਿੱਚ ਡ੍ਰਾਈਵਰ ਵਕੀਲ ਦੀ ਮੌਤ ਹੋ ਗਈ।
ਐਡਵੋਕੇਟ ਸੁਜੋਤ ਬਰਾੜ ਪੁੱਤਰ ਸੁਖਜਿੰਦਰ ਸਿੰਘ ਉਮਰ ਕਰੀਬ 26 ਸਾਲ ਵਾਸੀ ਚੰਨਣਖੇੜਾ ਜੋ ਕਿ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਜਿੰਦਰ ਬਰਾੜ ਦਾ ਭਤੀਜਾ ਸੀ ਅਤੇ ਪੰਜ ਦਿਨ ਪਹਿਲਾਂ ਉਸ ਦਾ ਵਿਆਹ ਪਿੰਡ ਦਲਮੀਰਖੇੜਾ ਦੀ ਰਹਿਣ ਵਾਲੀ ਲੜਕੀ ਨਾਲ ਸ਼੍ਰੀਗੰਗਾਨਗਰ ਵਿੱਚ ਇੱਕ ਪੈਲੇਸ ਵਿੱਚ ਬੜੀ ਧੂਮ ਧਾਮ ਨਾਲ ਹੋਇਆ ਸੀ। ਬੀਤੀ ਰਾਤ ਐਡਵੋਕੇਟ ਸੁਜੋਤ ਬਰਾੜ ਆਪਣੇ ਥਾਰ ਵਿੱਚ ਮਲੋਟ ਰੋਡ ਤੋਂ ਆ ਰਿਹਾ ਸੀ ਜਦੋਂ ਉਹ ਗੋਬਿੰਦਗੜ੍ਹ ਪੁਲ ਨੇੜੇ ਬੀ.ਆਰ.ਵੀਲਾ ਪੈਲੇਸ ਕੋਲ ਪੁੱਜਾ ਤਾਂ ਉਸ ਦੀ ਥਾਰ ਟਰਾਲੀ ਨਾਲ ਟਕਰਾ ਗਈ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਕੈਨੇਡਾ ’ਚ ਬੱਚਿਆਂ ਨੂੰ ਮਿਲ ਕੇ ਭਾਰਤ ਪਰਤ ਰਹੀ ਮਾਂ ਦੀ ਜਹਾਜ਼ ’ਚ ਹੋਈ ਮੌ.ਤ
ਆਂਢ-ਗੁਆਂਢ ਦੇ ਲੋਕਾਂ ਨੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਮੈਕਸ ਹਸਪਤਾਲ ਲੈ ਗਏ, ਜਿੱਥੇ ਦੇਰ ਰਾਤ ਉਸ ਦੀ ਉੱਥੇ ਪਹੁੰਚਣ ਤੋਂ ਕੁਝ ਦੇਰ ਬਾਅਦ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਚੰਨਣਖੇੜਾ ਦੇ ਵਕੀਲਾਂ ਅਤੇ ਬਾਰ ਐਸੋਸੀਏਸ਼ਨ ਵਿੱਚ ਸੋਗ ਦੀ ਲਹਿਰ ਦੌੜ ਗਈ।
ਵੀਡੀਓ ਲਈ ਕਲਿੱਕ ਕਰੋ -: