ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਇੱਕ ਥਾਰ ਡੂੰਘੇ ਖੱਡੇ ਵਿੱਚ ਪਲਟ ਗਈ ਜਿਸ ਕਾਰਨ ਥਾਰ ‘ਚ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਵਾਸੀ ਲੁਧਿਆਣਾ ਵਜੋਂ ਹੋਈ ਹੈ। 3 ਮਹੀਨੇ ਬਾਅਦ ਸਾਹਿਲ ਦਾ ਵਿਆਹ ਹੋਣਾ ਸੀ।

Thar flipped in deep gorge
ਪ੍ਰਾਪਤ ਜਾਣਕਾਰੀ ਅਨੁਸਾਰ ਥਾਰ ਸਵਾਰ ਸਾਹਿਲ ਆਪਣੀ ਮੰਗੇਤਰ ਅਤੇ ਆਪਣੇ ਮਿੱਤਰ ਅਤੇ ਉਸਦੀ ਪਤਨੀ ਨਾਲ ਘਰ ਵੱਲ ਜਾ ਰਿਹਾ ਸੀ। ਠੇਕੇਦਾਰ ਵੱਲੋਂ ਸੜਕ ਦੀ ਮੁਰੰਮਤ ਨੂੰ ਲੈ ਕੇ ਸੜਕ ਤੇ ਪੁੱਟੇ ਹੋਏ ਡੂੰਘੇ ਖੱਡੇ ਵਿੱਚ ਥਾਰ ਗੱਡੀ ਪਲਟ ਗਈ, ਜਿਸ ਕਾਰਨ ਸਾਹਿਲ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਬੁਢਲਾਡਾ ‘ਚ ਸਕੂਲ ਵੈਨ ਤੇ ਕਾਰ ਵਿਚਾਲੇ ਹੋਈ ਟੱ.ਕਰ, ਦਰਜਨ ਦੇ ਕਰੀਬ ਬੱਚੇ ਤੇ ਡ੍ਰਾਈਵਰ ਗੰਭੀਰ ਜ਼ਖਮੀ
ਤਿੰਨ ਮਹੀਨੇ ਬਾਅਦ ਜਿਸ ਘਰ ਚ ਵਜਣੀਆਂ ਸੀ ਸ਼ਹਿਨਾਈਆਂ ਉੱਥੇ ਮਾਹੌਲ ਮਾਤਮ ਵਿੱਚ ਬਦਲ ਗਿਆ ਹੈ। ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਠੇਕੇਦਾਰ ਖਿਲਾਫ ਕੰਮ ਵਿੱਚ ਅਣਗਹਿਲੀ ਵਰਤਣ ਦੀ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
