The atmosphere of : ਪਠਾਨਕੋਟ : ਅੰਮ੍ਰਿਤਸਰ ਤੋਂ ਪਠਾਨਕੋਟ ਵਿਆਹ ਦਾ ਕਾਰਡ ਦੇਣ ਆਏ ਨੌਜਵਾਨ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਕੈਂਟਰ ਦੇ ਅਚਾਨਕ ਬ੍ਰੇਕ ਮਾਰਨ ਨਾਲ ਪਿੱਛੇ ਤੋਂ ਕਾਰ ਟਕਰਾ ਗਈ। ਇਸ ‘ਚ ਇੱਕ ਨੌਜਵਾਨ ਦੀ ਮੌਤ ਅਤੇ 1 ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਥਾਣਾ ਸਦਰ ਨੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਮੀਰਾ ਸਾਂਗਲਾ ਜੰਡਵਾਲਾ ਜਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ ਜੋ ਕਿ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਨੂੰ ਦਿੱਤੇ ਬਿਆਨ ‘ਚ ਨਰੋਟ ਮਹਿਰਾ ਨਿਵਾਸੀ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਭੂਆ ਦਾ ਲੜਕਾ ਸਚਿਨ ਕੁਮਾਰ ਨਿਵਾਸੀ ਫਤਿਹ ਸਿੰਘ ਕਾਲੋਨੀ ਅੰਮ੍ਰਿਤਸਰ ਤੇ ਉਸ ਦਾ ਦੋਸਤ ਮੁਨੀਸ਼ ਨਿਵਾਸੀ ਆਜ਼ਾਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਆਪਣੀ ਕਾਰ ‘ਚ ਸਵਾਰ ਹੋ ਕੇ ਛੋਟੇ ਭਰਾ ਸੁਮਿਤ ਕੁਮਾਰ ਦੇ ਵਿਆਹ ਦਾ ਕਾਰਡ ਦੇਣ ਲਈ ਸਾਡੇ ਘਰ ਆਏ ਸਨ। ਕਾਰਡ ਦੇਣ ਤੋਂ ਬਾਅਦ ਸਚਿਨ ਤੇ ਉਸ ਦਾ ਦੋਸਤ ਪਠਾਨਕੋਟ ਆਪਣੇ ਨਿੱਜੀ ਕੰਮ ਲਈ ਚਲੇ ਗਏ।
ਕੰਮ ਖਤਮ ਹੋਣ ਤੋਂ ਬਾਅਦ ਉਹ ਵਾਪਸ ਅੰਮ੍ਰਿਤਸਰ ਜਾ ਰਹੇ ਸਨ। ਜਦੋਂ ਦੋਵੇਂ ਜੰਜੂਆ ਹਸਪਤਾਲ ਸਰਨਾ ਸਟੇਸ਼ਨ ਨੇੜੇ ਪੁੱਜੇ ਤਾਂ ਇਨ੍ਹਾਂ ਦੀ ਗੱਡੀ ਅੱਗੇ ਜੰਡਵਾਲਾ ਮੀਰਾ ਸਾਂਗਲਾ ਥਾਣਾ ਸਿਟੀ ਫਾਜ਼ਿਲਕਾ ਨਿਵਾਸੀ ਗੁਰਪ੍ਰੀਤ ਸਿੰਘ ਕੈਂਰ ਨੂੰ ਕਾਫੀ ਤੇਜ਼ ਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਇਸ ਦੌਰਾਨ ਕੈਂਟਰ ਚਾਲਕ ਨੇ ਇਕਦਮ ਸੜਕ ਤੇ ਵਿੱਚ ਹੀ ਬ੍ਰੇਕ ਲਗਾ ਦਿੱਤੀ। ਮੁਨੀਸ਼ ਠਾਕੁਰ ਦੀ ਗੱਡੀ ਬੇਕਾਬੂ ਹੋ ਕੇ ਕੈਂਟਰ ਦੇ ਪਿੱਛੇ ਜਾ ਟਕਰਾਈ ਤੇ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਦੀ ਮਦਦ ਨਾਲ ਸਚਿਨ ਤੇ ਮੁਨੀਸ਼ ਨੂੰ ਇੱਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ। ਰਸਤੇ ‘ਚ ਉਸ ਦੇ ਭੂਆ ਦੇ ਲੜਕੇ ਸਚਿਨ ਦੀ ਮੌਤ ਹੋ ਗਈ। ਮੁਨੀਸ਼ ਠਾਕੁਰ ਦਾ ਅਜੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਕੈਂਟਰ ਚਾਲਕ ਮੌਕੇ ਤੋਂ ਕੈਂਟਰ ਛੱਡ ਕੇ ਫਰਾਰ ਹੋ ਗਿਆ। ਉਥੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਆਸ਼ੀਸ਼ ਕੁਮਾਰ ਦੇ ਬਿਆਨਾਂ ‘ਤੇ ਕੈਂਟਰ ਚਾਲਕ ਖਿਲਾਫ ਥਾਣਾ ਸਦਰ ‘ਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।