ਪੰਜਾਬ ਦੇ ਲੁਧਿਆਣਾ ‘ਚ ਸੂਟ ਕੇਸ ‘ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਵਿਅਕਤੀ ਦੀ ਦੇਹ ਦੇ 2 ਟੋਟੇ ਕੀਤੇ ਹੋਏ ਹਨ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਰੇਲਵੇ ਦਾ ਮੁੱਖ ਕਰਮਚਾਰੀ ਗਸ਼ਤ ਕਰ ਰਿਹਾ ਸੀ। ਉਸ ਨੂੰ ਪਲਾਸਟਿਕ ਦੇ ਲਿਫਾਫੇ ‘ਚ ਇਕ ਵਿਅਕਤੀ ਦੀ ਦੇਹ ਮਿਲੀ। ਉਸ ਨੇ ਤੁਰੰਤ RPF ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਦੇ ਹੀ RPF ਅਤੇ GRP ਦੋਵਾਂ ਏਜੰਸੀਆਂ ਦੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ। ਰੇਲਵੇ ਪੁਲਿਸ ਨੇ ਕਤਲ ਕੇਸ ਸਬੰਧੀ ਜ਼ਿਲ੍ਹਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਵਿਅਕਤੀ ਦੀ ਲਾਸ਼ ਟੁਕੜਿਆਂ ਵਿੱਚ ਮਿਲੀ।
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਖੁਸ਼ਖਬਰੀ ! 29 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, 15 ਅਪ੍ਰੈਲ ਤੋਂ ਆਨਲਾਈਨ ਰਜਿਸਟ੍ਰੇਸ਼ਨ
ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਕਾਤਲ ਨੇ ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਰੇਲਵੇ ਟਰੱਕ ‘ਤੇ ਸੁੱਟ ਦਿੱਤਾ ਪਰ ਉਹ ਸੂਟ ਕੇਸ ਨੂੰ ਪੁਲ ਦੇ ਹੇਠਾਂ ਨਹੀਂ ਸੁੱਟ ਸਕਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: