The cycle of : ਪੰਜਾਬ ‘ਚ ਖਾਲਿਸਤਾਨ ਦੇ ਨਾਅਰਿਆਂ ਦਾ ਦੌਰ ਨਹੀਂ ਰੁਕ ਰਿਹਾ, ਜੋ ਕਿ ਪੁਲਿਸ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਵਿਖੇ ਮਾਹੌਲ ਨੂੰ ਖਰਾਬ ਕਰਨ ਵਾਲੇ ਵੱਖਵਾਦੀ ਨਾਅਰਿਆਂ ਦਾ ਦੌਰ ਲਗਾਤਾਰ ਜਾਰੀ ਹੈ। ਇਥੇ ਵੱਖ-ਵੱਖ ਥਾਵਾਂ ‘ਤੇ ਰਾਤ ਸਮੇਂ ਲਿਖੇ ਜਾਣ ਵਾਲੇ ਵੱਖਵਾਦੀ ਨਾਅਰੇ ਪੁਲਿਸ ਦੀ ਸੁਰੱਖਿਆ ਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਵਿਖੇ ਬੀਤੀ ਰਾਤ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਹੋਏ ਦੇਖੇ ਗਏ। ਖਾਲਿਸਤਾਨੀ ਸਮਰਥਕਾਂ ਵੱਲੋਂ ਕੰਧਾਂ ‘ਤੇ ਲਿਖੇ ਗਏ ਹਨ। ਨਾਅਰਿਆਂ ‘ਚ ਲਿਖਿਆ ਗਿਆ ਹੈ ਕਿ ‘ਵੋਟ ਸਾਡਾ ਅਧਿਕਾਰ ਹੈ। 90% ਸ਼ਹੀਦੀਆਂ ਦੇ ਕੇ ਦੇਸ਼ ਨੂੰ ਅਸੀਂ ਆਜ਼ਾਦ ਕਰਾਇਆ। ਅੱਜ ਖੁਦ ਹੀ ਗੁਲਾਮ ਹੋ ਗਏ ਹਾਂ। ਵੋਟ ਪਲੀਜ਼ ਖਾਲਿਸਤਾਨ ਜ਼ਿੰਦਾਬਾਦ।’ ਇਹ ਨਾਅਰੇ ਗੁਰਦੁਆਰਾ ਗੁਰਦਿੱਤ ਬੰਗਾ ਸਾਹਿਬ ਵਿਖੇ ਕੰਧਾਂ ‘ਤੇ ਲਿਖੇ ਦੇਖੇ ਗਏ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਥੇ ਕੰਧਾਂ ‘ਤੇ ਖਾਲਿਸਤਾਨੀ ਸਮਰੱਥਕਾਂ ਵੱਲੋਂ ਨਾਅਰੇ ਲਿਖੇ ਜਾਂਦੇ ਰਹੇ ਹਨ। ਪਾਲ ਦੀ ਖੇੜਾ ਦੇ 4 ਪਿੰਡਾਂ ‘ਚ ਇਹ ਵੱਖਵਾਦੀ ਨਾਅਰੇ ਲਿਖੇ ਗਏ ਹਨ। ਬੰਗਾ ਵਿਚ ਵੀ ਮਾਜਰੀ ਫਲਾਈਓਵਰ ਦੇ ਨੇੜੇ ਵੀ ਇੱਕ ਸਾਈਨ ਬੋਰਡ ‘ਤੇ ਵੀ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਸਨ। ਇਸ ਦੀ ਸੂਚਨਾ ਗ੍ਰੰਥੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਨਾਅਰਿਆਂ ਨੂੰ ਉਥੋਂ ਹਟਵਾ ਦਿੱਤਾ ਗਿਆ ਸੀ। ਕਦੇ ਖਾਲਿਸਤਾਨੀ ਝੰਡੇ ਲਗਾਏ ਜਾ ਰਹੇ ਹਨ ਤੇ ਕਦੇ ਖਾਲਿਸਤਾਨੀ ਨਾਅਰੇ ਲਿਖੇ ਜਾ ਰਹੇ ਹਨ। ਮਾਛੀਵਾੜਾ ਦੇ ਕੋਹਾੜਾ ਨੇੜੇ ਕੂੰਮਕਲਾਂ ਅਧੀਨ ਪੈਂਦੇ ਪਿੰਡ ਰਜੂਲ ਦੇ ਬੱਸ ਸਟੈਂਡ ‘ਤੇ ਵੀ ਨਾਅਰੇ ਲਿਖੇ ਗਏ ਸਨ। ‘ਬੰਦੀ ਸਿੰਘਾਂ ਦੀ ਰਿਹਾਈ ਕਰੋ’, ‘ਰੈਫਰੰਡਮ 2020’, ‘ਖਾਲਿਸਤਾਨੀ ਜ਼ਿੰਦਾਬਾਦ’ ਆਦਿ ਹੱਥਲਿਖਤ ਨਾਅਰੇ ਉਥੇ ਦੇਖੇ ਗਏ ਸਨ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਪਿੰਡਾਂ ‘ਚ ਖਾਲਿਸਤਾਨੀ ਝੰਡੇ ਵੀ ਲਹਿਰਾਏ ਗਏ ਸਨ।
ਪਿਛਲੇ ਲਗਭਗ 1 ਮਹੀਨੇ ਤੋਂ ਲਗਾਤਾਰ ਗੜ੍ਹਸ਼ੰਕਰ ਦੇ ਮਾਹਿਲਪੁਰ ਵਿਖੇ ਕੰਧਾਂ ‘ਤੇ ਇਹ ਖਾਲਿਸਤਾਨੀ ਨਾਅਰੇ ਲਿਖੇ ਹੋਏ ਦਿਖ ਰਹੇ ਹਨ, ਜਿਸ ਨੇ ਪੁਲਿਸ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਅਜਿਹੇ ਖਦਸ਼ੇ ਵੀ ਪ੍ਰਗਟਾਏ ਜਾ ਰਹੇ ਹਨ ਕਿ ਖਾਲਿਸਤਾਨੀ ਸਮਰਥਕ ਗੁਰਪਤੰਵਤ ਸਿੰਘ ਪੰਨੂੰ ਵੱਲੋਂ ਲੋਕਾਂ ਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ ਤੇ ਪੰਨੂੰ ਵੱਲੋਂ ਖਾਲਿਸਤਾਨੀ ਝੰਡੇ ਲਹਿਰਾਉਣ ਅਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਬਦਲੇ ਡਾਲਰਾਂ ‘ਚ ਇਨਾਮ ਵੀ ਦਿੱਤੇ ਜਾਂਦੇ ਹਨ। ਲਾਲਚ ‘ਚ ਆ ਕੇ ਕਈ ਪੰਜਾਬੀਆਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ ਕਿ ਇਨ੍ਹਾਂ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਕਿਸ ਵੱਲੋਂ ਲਿਖੇ ਗਏ ਹਨ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੁਖਦਾਈ ਖ਼ਬਰ: ਸੰਤ ਬਾਬਾ ਜਸਵੰਤ ਸਿੰਘ ਜੀ ਗੁਰਦੁਆਰਾ ਨਾਨਕਸਰ ਲੁਧਿਆਣਾ ਵੱਲੋਂ ਅਕਾਲ ਚਲਾਣਾ…