The decapitated body : ਅੰਮ੍ਰਿਤਸਰ ਦੇ ਅਟਾਰੀ ਰੇਲਵੇ ਸਟੇਸ਼ਨ ਕੋਲ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਵੇਖਣ ਨੂੰ ਮਿਲੀ ਜਿਥੇ ਇੱਕ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲੀ। ਉਸ ਦੇ ਹੱਥ-ਪੈਰ ਵੀ ਕੱਟੇ ਹੋਏ ਸਨ। ਮ੍ਰਿਤਕ ਦੇਹ ਦੇ ਨੇੜੇ ਇੱਕ ਵੋਟਰ ਕਾਰਡ ਵੀ ਮਿਲਿਆ ਜਿਸ ‘ਤੇ ਕੁਲਵੰਤ ਸਿੰਘ ਨਿਵਾਸੀ ਪਿੰਡ ਗੋਬਰਾ ਡਾਕਖਾਨਾ ਬਾਜਪੁਰ, ਤਹਿਸੀਲ ਬਾਜਪੁਰ, ਜਿਲ੍ਹਾ ਊਧਮ ਸਿੰਘ ਨਗਰ, ਉਤਰਾਖੰਡ ਲਿਖਿਆ ਹੋਇਆ ਹੈ। ਪੁਲਿਸ ਨੇ ਇਹ ਲਾਸ਼ ਸਵੇਰੇ ਲਗਭਗ 8.30 ਵਜੇ ਮਿਲੀ। ਜੀ. ਆਰ. ਪੀ. ਨੇ ਲਾਸ਼ ਕਬਜ਼ੇ ‘ਚ ਲੈ ਕੇ 72 ਘੰਟੇ ਲਈ ਡੈੱਡਹਾਊਸ ‘ਚ ਰਖਵਾ ਦਿੱਤ। ਇਸ ‘ਚ ਅਣਜਾਣ ਲੋਕਾਂ ‘ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੋਟਰ ਕਾਰਡ ਮਿਲਿਆ ਹੈ, ਕੀ ਲਾਸ਼ ਉਸ ਦੀ ਹੈ? ਜਾਂ ਕਿਸੇ ਨੇ ਜਾਂਚ ਤੋਂ ਪਾਸਾ ਵੱਟਣ ਲਈ ਇਹ ਵੋਟਰ ਕਾਰਡ ਇਥੇ ਸੁੱਟਿਆ ਹੈ। ਜੀ. ਆਰ. ਪੀ. ਥਾਣਾ ਇੰਚਾਰਜ ਸੁਖਦੇਵ ਸਿੰਘ ਮੁਤਾਬਕ ਉੁਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਖਾਸਾ ‘ਚ ਰੇਲਵੇ ਲਾਈਨ ਕੋਲ ਇੱਕ ਲਾਸ਼ ਪਈ ਹੈ। ਜਦੋਂ ਉਹ ਉਥੇ ਪੁੱਜੇ ਤਾਂ ਲਾਸ਼ ਦਾ ਸਿਰ, ਹੱਥ ਤੇ ਪੈਰ ਕੱਟੇ ਹੋਏ ਸਨ। ਕਿਸੇ ਨੇ ਹੱਤਿਆ ਕਰਕੇ ਲਾਸ਼ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਇਥੇ ਸੁੱਟੀ ਹੈ। ਨੌਜਵਾਨ ਦੀ ਪਛਾਣ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਸਿਰ ਕੱਟਣ ਦੀ ਹਰਕਤ ਤੋਂ ਇਹ ਹੀ ਲੱਗ ਰਿਹਾ ਹੈ। ਫਿਰ ਵੀ ਪੁਲਿਸ ਗੰਭੀਰਤਾ ਨਾਲ ਇਸ ਦੀ ਜਾਂਚ ਕਰ ਰਹੀ ਹੈ। ਜਲਦ ਹੀ ਇਸ ਕਤਲ ਦੀ ਗੁੱਥੀ ਸੁਲਝਾ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਨਾਲ ਦੇ ਥਾਣਿਆਂ ਨੂੰ ਵੀ ਉਕਤ ਲਾਸ਼ ਬਾਰੇ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਸੰਪਰਕ ਕਰ ਸਕਣ ਤੇ ਉਨ੍ਹਾਂ ਨੂੰ ਲਾਸ਼ ਸੌਂਪੀ ਜਾ ਸਕੇ।