The murder took : ਜ਼ੀਰਕਪੁਰ ਦੀ ਵੀ. ਆਈ.ਰੋਡ ਵਿਖੇ ਬੀਤੀ ਰਾਤ ਲਗਭਗ 1.30 ਵਜੇ ਇੱਕ ਵਿਅਕਤੀ ਦਾ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਠਾਕੁਰ (35) ਵਜੋਂ ਹੋਈ ਹੈ ਤੇ ਮਿਲੀ ਜਾਣਕਾਰੀ ਮੁਤਾਬਕ VIP ਰੋਡ ‘ਤੇ ਸੂਰੀਆ ਟਾਵਰ ਦੇ ਸਾਹਮਣੇ ਪਹਿਲਾਂ ਦੋ ਕਾਰ ਸਵਾਰਾਂ ਦਰਮਿਆਨ ਝਗੜਾ ਹੋਇਆ ਤੇ ਉਸ ਤੋਂ ਬਾਅਦ 4-5 ਨੌਜਵਾਨਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਜਿਸ ‘ਚ ਇੱਕ ਕਾਰ ਦੇ ਸ਼ੀਸ਼ੇ ਵੀ ਟੁੱਟੇ ਤੇ ਥੋੜ੍ਹੀ ਦੇਰ ਬਾਅਦ ਉਥੋਂ ਕੁਝ ਦੂਰੀ ‘ਤੇ ਡੋਮੀਨੋਜ਼ ਪੀਜਾ ਦੇ ਬਾਹਰ ਨੌਜਵਾਨਾਂ ਦੀ ਦੁਬਾਰਾ ਤੋਂ ਲੜਾਈ ਹੋ ਗਈ ਜਿਸ ‘ਚ ਇੱਕ ਨੌਜਵਾਨ ਦੇ ਲਗਭਗ 3 ਗੋਲੀਆਂ ਲੱਗੀਆਂ ਜਿਸ ਨੂੰ ਜ਼ਖਮੀ ਹਾਲਤ ‘ਚ ਜ਼ੀਰਕਪੁਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮ੍ਰਿਤਕ ਦੇ ਦੋਸਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਅਨਿਲ ਜ਼ੀਰਕਪੁਰ ਵਿਖੇ ਇੱਕ ਫਲੈਟ ‘ਚ ਆਪਣੀ ਪਤਨੀ ਨਾਲ ਰਹਿੰਦਾ ਸੀ ਤੇ ਜਿਸ ਦਾ 8-9 ਮਹੀਨਿਆਂ ਦਾ ਬੱਚਾ ਲੀ ਹੈ ਅਤੇ ਉਹ ਲਿਫਟਾਂ ਦਾ ਕੰਮ ਕਰਦਾ ਸੀ ਤੇ ਉਸ ਦੀ ਪਤਨੀ ਵੀ ਨੌਕਰੀ ਕਰਦੀ ਹੈ। ਅਨਿਲ ਠਾਕੁਰ ਆਪਣੀ ਏਸੈਂਟ ਕਾਰ ਤੇ ਦੋਸਤਾਂ ਨਾਲ ਢਾਬੇ ਤੋਂ ਰੋਟੀ ਖਾ ਕੇ ਵਾਪਸ ਘਰ ਜਾ ਰਿਹਾ ਸੀ। ਲੜਾਈ ਦਾ ਕਾਰਨ ਕਾਰ ਨੂੰ ਰਸਤਾ ਨਾ ਦੇਣਾ ਦੱਸਿਆ ਜਾ ਰਿਹਾ ਹੈ। ਪਹਿਲਾਂ ਦੂਜੀ ਕਾਰ ‘ਚ ਸਵਾਰਾਂ ਵੱਲੋਂ ਪੱਥਰ ਮਾਰੇ ਗਏ ਤੇ ਇਸ ਤੋਂ ਬਾਅਦ ਹੋਰ ਲੜਕੇ ਆਏ ਤੇ ਅਨਿਲ ਠਾਕੁਰ ‘ਤੇ ਗੋਲੀਆਂ ਚਲਾ ਦਿੱਤੀਆਂ। ਪਿਸਤੌਲ ਨਾਲ ਗੋਲੀਆਂ ਚਲਾਉਣ ਵੇਲੇ ਹਮਲਾਵਰ ਆਪਣੇ ਆਪ ਨੂੰ ਹੈਪੀ ਬਰਾੜ ਮਾਲੇਰਕੋਟਲੇ ਤੋਂ ਦੱਸ ਰਿਹਾ ਸੀ ਜੋ ਕਿ ਫਾਰਚੂਨਰ ਗੱਡੀ PB04AC 0053 ‘ਤੇ ਸਵਾਰ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੇਰਾਬੱਸੀ ਦੇ DSP ਤੇ SHO ਜ਼ੀਰਕਪੁਰ ਘਟਨਾ ਵਾਲੀ ਥਾਂ ‘ਤੇ ਪੁੱਜੇ ਤੇ ਉਨ੍ਹਾਂ ਨੇ CCTV ਕੈਮਰੇ ਦੀ ਫੁਟੇਜ ਨੂੰ ਕਬਜ਼ੇ ‘ਚ ਲੈ ਲਿਆ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।