ਮਾਛੀਵਾੜਾ ਸਾਹਿਬ ਦੇ ਕੁਹਾਡ਼ਾ ਰੋਡ ’ਤੇ ਸਥਿਤ ਇੱਕ ਧਾਗਾ ਫੈਕਟਰੀ ਵਿੱਚ ਰਹਿੰਦੀ ਨਵ-ਵਿਆਹੁਤਾ ਵੱਲੋਂ ਆ.ਤ.ਮ-ਹੱ.ਤਿ.ਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਰੂਪਮਾ (20) ਵਜੋਂ ਹੋਈ ਹੈ। ਰੂਪਮਾ ਨੇ ਮਿੱਲ ਦੇ ਕੁਆਰਟਰ ਵਿੱਚ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਗਿਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਰੂਪਮਾ ਤੇ ਉਸਦਾ ਪਤੀ ਸੌਰਵ ਕੁਮਾਰ ਇਸ ਧਾਗਾ ਫੈਕਟਰੀ ਵਿਚ ਕੰਮ ਕਰਦੇ ਸਨ ਅਤੇ ਇੱਥੇ ਹੀ ਮਿੱਲ ਅੰਦਰ ਬਣੇ ਕੁਆਰਟਰਾਂ ’ਚ ਰਹਿੰਦੇ ਸਨ। ਕੱਲ੍ਹ ਦੇਰ ਸ਼ਾਮ ਜਦੋਂ ਪਰਿਵਾਰਕ ਮੈਂਬਰਾਂ ਨੇ ਉਸਦੇ ਕੁਆਰਟਰ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ‘ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ, ਜਿਸ ਤੋਂ ਬਾਅਦ ਆਸ-ਪਾਸ ਦੇ ਗੁਆਂਢੀਆਂ ਨੇ ਮਿਲ ਕੇ ਦਰਵਾਜ਼ਾ ਤੋਡ਼ ਦਿੱਤਾ। ਕਮਰੇ ਅੰਦਰ ਰੂਪਮਾ ਨੇ ਗਲ ਫਾਹਾ ਲੈ ਕੇ ਅੰਦਰ ਆਤਮ-ਹੱਤਿਆ ਕੀਤੀ ਹੋਈ ਸੀ, ਜਿਸ ਨੂੰ ਦੇਖ ਕੇ ਸਾਰੇ ਦਹਿਲ ਗਏ।
ਇਹ ਵੀ ਪੜ੍ਹੋ : ਭਰਾ ਹੀ ਬਣਿਆ ਭਰਾ ਦੀ ਜਾ.ਨ ਦਾ ਵੈਰੀ, ਛੋਟੇ ਭਰਾ ਨੇ ਵੱਡੇ ਭਰਾ ਦਾ ਬੇ.ਰਹਿਮੀ ਨਾਲ ਕੀਤਾ ਕ.ਤ.ਲ
ਮ੍ਰਿਤਕਾ ਦੇ ਮਾਪੇ ਤੇ ਉਸਦੇ ਪਤੀ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਗਗਏ ਬਿਆਨ ਅਨੁਸਾਰ ਰੂਪਮਾ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੀ ਸੀ ਜਿਸ ਕਾਰਨ ਉਸਨੇ ਆਤਮ-ਹੱਤਿਆ ਕਰ ਲਈ। ਮਰਨ ਤੋਂ 2 ਦਿਨ ਪਹਿਲਾਂ ਰੂਪਮਾ ਨੇ ਭਾਵੁਕ ਦੋ ਸਟੇਟਸ ਲਗਾਏ ਹੋਏ ਜਿਸ ਵਿਚ ਉਸਨੇ ਆਪਣੀ ਫੋਟੋ ਲਗਾ ਕੇ ਲਿਖਿਆ ਸੀ ਕਿ ‘ਚਲਤੇ ਰਹੇਂਗੇ ਕਾਫਿਲੇ ਮੇਰੇ ਬਗੈਰ ਵੀ ਜਹਾਂ, ਏਕ ਸਿਤਾਰਾ ਟੂਟ ਜਾਨੇ ਸੇ ਆਸਮਾਂ ਸੂਨਾ ਨਹੀਂ ਹੋਤਾ’। ਦੂਜਾ ਸਟੇਟਸ ਵਿਚ ਉਸਨੇ ਲਿਖਿਆ ਸੀ ਕਿ ‘ਏਕ ਦਿਨ ਹਮ ਵੀ ਕਫ਼ਨ ਓਡ ਜਾਏਂਗੇ, ਸਭ ਰਿਸ਼ਤੇ ਇਸ ਜਮੀਨ ਕੇ ਤੋਡ਼ ਜਾਏਂਗੇ, ਜਿਤਨਾ ਵੀ ਚਾਹੇ ਸਤਾ ਲੋ ਮੁਝ ਕੋ ਏਕ ਦਿਨ ਰੋਤਾ ਹੁਆ ਸਭ ਕੋ ਛੋਡ ਜਾਏਂਗੇ’।
ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਵਿਆਹੁਤਾ ਰੂਪਮਾ ਨੇ ਕਰੀਬ 1 ਸਾਲ 2 ਮਹੀਨੇ ਪਹਿਲਾਂ ਫੈਕਟਰੀ ਵਿਚ ਹੀ ਕੰਮ ਕਰਦੇ ਲੜਕੇ ਸੌਰਵ ਕੁਮਾਰ ਨਾਲ ਲਵ ਮੈਰਿਜ ਕਰਵਾਈ ਸੀ ਪਰ ਇਸ ਪ੍ਰੇਮ ਕਥਾ ਦਾ ਅੰਤ ਮਾੜਾ ਹੋਇਆ।
ਵੀਡੀਓ ਲਈ ਕਲਿੱਕ ਕਰੋ -: