ਨਾਭਾ ਦੀ ਨਵੀਂ ਅਨਾਜ ਮੰਡੀ ‘ਚ ਟਰੱਕ ਦੀ ਲਪੇਟ ‘ਚ ਆਉਣ ਨਾਲ ਇੱਕ ਦਿਵਿਆਂਗ ਮਹਿਲਾ ਮਜ਼ਦੂਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 58 ਸਾਲਾ ਜਗਿੰਦਰੋ ਦੇਵੀ ਨੂੰ ਕਣਕ ਦੇ ਭਰੇ ਬੋਰੀਆਂ ਦੇ ਟਰੱਕ ਨੇ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਟਰੱਕ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਅਨਾਜ ਮੰਡੀ ਵਿੱਚ ਮਜ਼ਦੂਰਾਂ ਵੱਲੋਂ ਮੰਡੀ ਦਾ ਕੰਮ ਕਾਜ ਠੱਪ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਟਰੱਕ ਚਾਲਕ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਹੈ।
ਮ੍ਰਿਤਕ ਜਗਿੰਦਰੋ ਦੇਵੀ (58) ਵਾਸੀ ਅਲੌਹਰਾ ਗੇਟ, ਨਾਭਾ ਦੇ ਪਤੀ ਜੀਰਾ ਰਾਮ ਨੇ ਦੱਸਿਆ ਕਿ ਮੇਰੀ ਪਤਨੀ ਅਤੇ ਮੈਂ ਹੀ ਘਰ ਦਾ ਗੁਜ਼ਾਰਾ ਚਲਾਉਂਦੇ ਸਨ। ਅੱਜ ਜਦੋਂ ਅਨਾਜ ਮੰਡੀ ਵਿੱਚ ਪਹੁੰਚੀ ਤਾਂ ਤੇਜ਼ ਰਫਤਾਰ ਟਰੱਕ ਨੇ ਉਸ ਦੀ ਪਤਨੀ ਮਹਿੰਦਰੋ ਦੇਵੀ ਨੂੰ ਕੁਚਲ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕਾ ਦੇ ਪਤੀ ਨੇ ਇਨਸਾਫ ਦੀ ਮੰਗ ਕੀਤੀ ਹੈ।
ਮੰਡੀ ਵਿੱਚ ਮਜ਼ਦੂਰ ਮਹਿਲਾ ਨੇ ਦੱਸਿਆ ਕਿ ਟਰੱਕ ਚਾਲਕ ਦੀ ਅਣਗਹਿਲੀ ਦੇ ਕਾਰਨ ਇਹ ਘਟਨਾ ਵਾਪਰੀ ਹੈ ਕਿਉਂਕਿ ਟਰੱਕ ਚਾਲਕ ਨੇ ਅਗਲੇ ਟਾਇਰਾਂ ਦੇ ਨੀਚੇ ਦੇਖ ਕੇ ਦਿਵਿਆਂਗ ਮਹਿਲਾ ਨੂੰ ਮਾਰ ਮੁਕਾ ਦਿੱਤਾ। ਇਸ ਮੌਕੇ ਤੇ ਸਾਬਕਾ ਕੌਂਸਲਰ ਕਸ਼ਮੀਰ ਸਿੰਘ ਲਾਲਕਾ ਨੇ ਦੱਸਿਆ ਕਿ ਇਹ ਮਹਿਲਾ ਘਰ ਦਾ ਗੁਜਾਰਾ ਮਿਹਨਤ ਮਜ਼ਦੂਰੀ ਨਾਲ ਕਰਦੀ ਸੀ ਅਤੇ ਟਰੱਕ ਚਾਲਕ ਦੀ ਅਣਗਹਿਲੀ ਦੇ ਕਾਰਨ ਇੱਕ ਘਰ ਹੀ ਉਜੜ ਗਿਆ। ਉਨ੍ਹਾਂ ਕਿਹਾ ਕਿ- ਅਸੀਂ ਮੰਗ ਕਰਦੇ ਹਾਂ ਕਿ ਇਸ ਮਹਿਲਾ ਦੇ ਪਰਿਵਾਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਕੈਨੇਡਾ ‘ਚ ਮਲੇਰਕੋਟਲਾ ਦੇ ਨੌਜਵਾਨ ਦਾ ਕ.ਤ.ਲ, ਵਰਕ ਪਰਮਿਟ ‘ਤੇ ਗਿਆ ਸੀ ਵਿਦੇਸ਼
ਇਸ ਮੌਕੇ ਤੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਮਿਹਨਤ ਮਜ਼ਦੂਰੀ ਕਰਦੀ ਮਹਿਲਾ ਦੇ ਉੱਪਰ ਟਰੱਕ ਚਾਲਕ ਟਰੱਕ ਚੜਾ ਦਿੱਤਾ ਅਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ। ਘਟਨਾ ‘ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਅਸੀਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: